ਕੈਨੇਡੀਅਨ ਨਾਗਰਿਕਾਂ ਲਈ ਸਿੱਖਾਂ ਅਤੇ ਭਾਰਤੀਆਂ ਦਾ ਚੀਨ ਖਿਲਾਫ ਪ੍ਰਦਰਸ਼ਨ

by vikramsehajpal

ਵੈਨਕੁਵਰ (NRI MEDIA) : ਵੈਨਕੁਵਰ ਸਥਿਤ ਚੀਨੀ ਵਣਜ ਦੂਤਾਵਾਸ ਦਫ਼ਤਰ ਦੇ ਬਾਹਰ ਕੈਨੇਡੀਅਨ ਨਾਗਰਿਕਾਂ ਦੀ ਗ੍ਰਿਫ਼ਤਾਰੀ ਦੇ ਮੁੱਦੇ 'ਤੇ ਸਿੱਖਾਂ ਸਣੇ ਬਹੁਤ ਸਾਰੇ ਭਾਰਤੀ ਤੇ ਕੈਨੇਡੀਅਨ ਲੋਕਾਂ ਨੇ ਚੀਨ ਵਿਰੁੱਧ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨਕਾਰੀਆਂ ਨੇ ਚੀਨ ਦੀ ਕਮਿਊਨਿਸਟ ਪਾਰਟੀ ਵਿਰੁੱਧ ਜਮ ਕੇ ਨਾਅਰੇਬਾਜ਼ੀ ਕੀਤੀ।

ਸਿੱਖਾਂ ਅਤੇ ਭਾਰਤੀਆਂ ਦਾ ਚੀਨ ਖਿਲਾਫ ਪ੍ਰਦਰਸ਼ਨ

ਇਸ ਦੌਰਾਨ ਪ੍ਰਦਰਸ਼ਨਕਾਰੀ ਸੰਗਠਨਾਂ ਨੇ ਕੈਨੇਡੀਅਨ ਨਾਗਰਿਕਾਂ ਦੀ ਰਿਹਾਈ ਦੀ ਮੰਗ ਕੀਤੀ। ਦੱਸ ਦਈਏ ਕਿ ਪ੍ਰਦਰਸ਼ਨਕਾਰੀਆਂ ਨੇ ਚੀਨ ਦੇ ਨਵੇਂ ਹਾਂਗਕਾਂਗ ਕੌਮੀ ਸੁਰੱਖਿਆ ਕਾਨੂੰਨ ਦਾ ਵਿਰੋਧ ਕੀਤਾ। ਇਸ ਦੇ ਨਾਲ ਹੀ ਉਨਾਂ ਨੇ ਹਾਂਗਕਾਂਗ, ਤਿੱਬਤ ਅਤੇ ਭਾਰਤੀ ਹਿੱਸੇ ਨੂੰ ਮੁਕਤ ਕਰਨ ਦੀ ਮੰਗ ਕੀਤੀ।

More News

NRI Post
..
NRI Post
..
NRI Post
..