ਜੋ ਬਾਇਡਨ ਦੀ ਟੀਮ ਦਾ ਹਿੱਸਾ ਬਣੇ ਭਰਤਵੰਸ਼ੀ ਵਰਗੀਜ਼

by vikramsehajpal

ਵਾਸ਼ਿੰਗਟਨ (ਐੱਨ.ਆਰ.ਆਈ. ਮੀਡਿਆ) - ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਜੋ ਬਾਇਡਨ ਦੀ ਟੀਮ 'ਚ ਇਕ ਹੋਰ ਭਾਰਤੀ ਦਾ ਨਾਂ ਜੁੜ ਗਿਆ ਹੈ। ਬਾਇਡਨ ਤੇ ਅਮਰੀਕਾ ਦੀ ਨਵੀਂ ਚੁਣੀ ਗਈ ਉਪ-ਰਾਸ਼ਟਰਪਤੀ ਕਮਲਾ ਹੈਰਿਸ ਨੇ ਭਾਰਤੀ ਅਮਰੀਕੀ ਮਾਜੂ ਵਰਗੀਜ਼ ਨੂੰ ਸਹੁੰ ਚੁੱਕ ਸਮਾਗਮ 'ਚ ਹੋਣ ਵਾਲੇ ਉਤਸਵਾਂ ਦਾ ਕਾਰਜਕਾਰੀ ਡਾਇਰੈਕਟਰ ਨਿਯੁਕਤ ਕੀਤਾ ਹੈ।

ਭਾਰਤੀ-ਅਮਰੀਕੀ ਮਾਜੂ ਵਰਗੀਜ਼ ਅਜਿਹੇ 5ਵੇਂ ਭਾਰਤੀ ਹਨ ਜਿਨ੍ਹਾਂ ਨੂੰ ਬਾਇਡਨ ਤੇ ਕਮਲਾ ਨੇ ਪ੍ਰਮੁੱਖ ਜ਼ਿੰਮੇਵਾਰੀ ਸੌਂਪੀ ਹੈ। ਇਸ ਤੋਂ ਪਹਿਲਾਂ ਸੋਮਵਾਰ ਨੂੰ ਬਾਇਡਨ ਨੇ ਰਸਮੀ ਰੂਪ 'ਚ ਨੀਰਾ ਟੰਡਨ ਨੂੰ ਦਫ਼ਤਰੀ ਪ੍ਰਬੰਧਨ ਤੇ ਬਜਟ ਦੇ ਡਾਇਰੈਕਟਰ ਦੇ ਰੂਪ 'ਚ ਨਿਯੁਕਤ ਕਰਨ ਦਾ ਐਲਾਨ ਕੀਤਾ ਸੀ। ਇਸ ਨਾਲ ਪੂਰੀ ਦੁਨੀਆ 'ਚ ਭਾਰਤ ਦਾ ਮਾਣ ਵਧਿਆ ਹੈ।

ਇਥੇ ਦਸਣਾ ਜਰੂਰੀ ਹੈ ਕਿਵਰਗੀਜ਼ ਨੇ ਬਾਇਡਨ ਦੇ ਚੋਣ ਕੈਂਪੇਨ 'ਚ ਮਹੱਤਵਪੂਰਨ ਤੇ ਸਫ਼ਲ ਭੂਮਿਕਾ ਨਿਭਾਈ ਹੈ। ਚੋਣਾਂ ਦੌਰਾਨ ਉਹ ਬਾਇਡਨ ਦੇ ਸੀਨੀਅਰ ਸਲਾਹਕਾਰ ਦੀ ਭੂਮਿਕਾ 'ਚ ਰਹੇ। ਬਾਇਡਨ ਦੇ ਚੋਣ ਕੈਂਪੇਨ 'ਚ ਉਨ੍ਹਾਂ ਦੇਸ਼ਵਿਆਪੀ ਪੱਧਰ 'ਤੇ ਕਈ ਮਿਲੀਅਨ ਡਾਲਰ ਦੇ ਰਸਦ ਦੀ ਸਪਲਾਈ ਕੀਤੀ। ਇਸ ਦੌਰਾਨ ਉਨ੍ਹਾਂ ਦੇਸ਼ ਭਰ ਵਿਚ ਹਜ਼ਾਰਾਂ ਵਰਕਰਾਂ ਨੂੰ ਇਸ ਮੁਹਿੰਮ ਨਾਲ ਜੋੜਿਆ।