ਰਾਸ਼ਟਰਮੰਡਲ ਖੇਡਾਂ ‘ਚ ਭਾਰਤ ਦੀ ਹਾਕੀ ਟੀਮ ਪਹੁੰਚੀ ਫਾਈਨਲ ‘ਚ….

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਰਾਸ਼ਟਰਮੰਡਲ ਖੇਡਾਂ 'ਚ ਭਾਰਤ ਹਾਕੀ ਪੁਰਸ਼ ਦੀ ਟੀਮ ਨੇ ਫਾਈਨਲ ਵਿੱਚ ਜਗ੍ਹਾ ਬਣਾ ਲਈ ਹੈ। ਦੱਸ ਦਈਏ ਕਿ ਟੋਕੀਓ ਓਲੰਪਿਕ ਦੀ ਕਾਂਸੀ ਤਮਗਾ ਜੇਤੂ ਭਾਰਤੀ ਟੀਮ ਨੇ ਦੱਖਣੀ ਅਫ਼ਰੀਕਾ ਨੂੰ ਹਰਾ ਦਿੱਤਾ। ਅਫ਼ਰੀਕਾ ਨੇ ਨਿਊਜ਼ੀਲੈਂਡ ਨੂੰ ਪੂਲ -ਏ 'ਚ ਪਛਾੜ ਕੇ ਸੈਮੀਫਾਈਨਲ ਵਿੱਚ ਜਗ੍ਹਾ ਬਣਾਈ ਹੈ।

ਦੱਸਿਆ ਜਾ ਰਿਹਾ ਹੈ ਕਿ ਭਾਰਤ ਲਈ ਅਭਿਸ਼ੇਕ ਨੇ 20ਵੇ ਮਿੰਟ ਵਿੱਚ, ਜੁਗਰਾਜ ਸਿੰਘ ਨੇ 58ਵੇ ਮਿੰਟ ਵਿੱਚ ਗੋਲ ਕੀਤੇ ਹਨ। ਰਾਸ਼ਟਰਮੰਡਲ ਖੇਡਾਂ 'ਚ ਭਾਰਤ ਦੀ ਪੁਰਸ਼ ਹਾਕੀ ਟੀਮ ਨੇ ਸੋਨ ਤਮਗਾ ਨਹੀਂ ਜਿੱਤਿਆ ਤੇ ਸਾਰੇ 6 ਸੋਨ ਤਮਗੇ ਆਸਟ੍ਰੇਲੀਆ ਨੇ ਹੀ ਜਿੱਤੇ ਹਨ। ਭਾਰਤ ਨੇ 2 ਵਾਰ 2020 ਵਿੱਚ ਦੇਸਲ੍ਹੀ ਤੇ 2014 ਵਿੱਚ ਗਲਾਸਗੋ ਵਿੱਚ ਚਾਂਦੀ ਦੇ ਤਮਗੇ ਜਿੱਤੇ ਸੀ।