Indo-French relations : ਮੋਦੀ ਦੀ ਭਾਰਤ-ਫਰਾਂਸ ਯਾਤਰਾ ਨੇ ਦੋਵਾਂ ਦੇਸ਼ਾਂ ਦੀ ਰਣਨੀਤਕ ਸਾਂਝੇਦਾਰੀ ਨੂੰ ਕੀਤਾ ਮਜ਼ਬੂਤ

by jaskamal

ਨਿਊਜ਼ ਡੈਸਕ : ਦੇਸ਼ ਤੇ ਦੁਨੀਆ ਦੀਆਂ ਨਜ਼ਰਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਤਿੰਨ ਦਿਨਾਂ ਯੂਰਪ ਦੌਰੇ 'ਤੇ ਟਿਕੀਆਂ ਹੋਈਆਂ ਸਨ, ਜਿਸ ਨੂੰ ਪੀਐੱਮ ਮੋਦੀ ਸਫਲਤਾਪੂਰਵਕ ਖ਼ਤਮ ਕਰਕੇ ਦੇਸ਼ ਪਰਤ ਆਏ ਹਨ। ਆਪਣੀ ਯਾਤਰਾ ਦੇ ਆਖ਼ਰੀ ਦਿਨ ਉਹ ਪੈਰਿਸ ਪਹੁੰਚੇ, ਜਿੱਥੇ ਉਨ੍ਹਾਂ ਨੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨਾਲ ਮੁਲਾਕਾਤ ਕੀਤੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਫਰਾਂਸ ਦੀ ਅਧਿਕਾਰਤ ਯਾਤਰਾ 'ਤੇ, ਦੋਵਾਂ ਨੇਤਾਵਾਂ ਨੇ ਭਾਰਤ-ਫਰਾਂਸ ਰਣਨੀਤਕ ਭਾਈਵਾਲੀ ਨੂੰ ਵਿਸ਼ਵ ਦੇ ਭਲੇ ਲਈ ਇਕ ਤਾਕਤ ਵਜੋਂ ਕੰਮ ਕਰਨ ਦੇ ਤਰੀਕਿਆਂ 'ਤੇ ਚਰਚਾ ਕੀਤੀ।

ਜ਼ਿਕਰਯੋਗ ਹੈ ਕਿ ਭਾਰਤ ਅਤੇ ਫਰਾਂਸ ਨੇ ਹਿੰਦ-ਪ੍ਰਸ਼ਾਂਤ ਖੇਤਰ 'ਚ ਸ਼ਾਂਤੀ, ਸਥਿਰਤਾ ਤੇ ਖੁਸ਼ਹਾਲੀ ਨੂੰ ਅੱਗੇ ਵਧਾਉਣ ਲਈ ਇਕ ਪ੍ਰਮੁੱਖ ਰਣਨੀਤਕ ਭਾਈਵਾਲੀ ਬਣਾਈ ਹੈ। ਦੋਵੇਂ ਦੇਸ਼ ਅੰਤਰ-ਰਾਸ਼ਟਰੀ ਕਾਨੂੰਨ ਪ੍ਰਤੀ ਵਚਨਬੱਧਤਾ, ਪ੍ਰਭੂਸੱਤਾ ਅਤੇ ਖੇਤਰੀ ਅਖੰਡਤਾ, ਨੇਵੀਗੇਸ਼ਨ ਦੀ ਆਜ਼ਾਦੀ, ਤਣਾਅ ਅਤੇ ਟਕਰਾਅ ਤੋਂ ਮੁਕਤ ਖੇਤਰ ਪ੍ਰਤੀ ਵਚਨਬੱਧਤਾ ਦੇ ਆਧਾਰ 'ਤੇ ਇਕ ਆਜ਼ਾਦ, ਖੁੱਲ੍ਹੇ ਤੇ ਨਿਯਮਾਂ-ਅਧਾਰਿਤ ਇੰਡੋ-ਪੈਸੀਫਿਕ ਖੇਤਰ ਦੇ ਦ੍ਰਿਸ਼ਟੀਕੋਣ ਨੂੰ ਸਾਂਝਾ ਕਰਦੇ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਫਰਾਂਸ ਪਹੁੰਚਣ 'ਤੇ ਰਾਸ਼ਟਰਪਤੀ ਮੈਕਰੋਨ ਨਾਲ ਗੱਲਬਾਤ ਦੌਰਾਨ ਹਿੰਦ-ਪ੍ਰਸ਼ਾਂਤ ਖੇਤਰ ਨੂੰ ਪ੍ਰਮੁੱਖਤਾ ਨਾਲ ਪੇਸ਼ ਕੀਤਾ ਗਿਆ। ਇੰਡੋ-ਪੈਸੀਫਿਕ ਭਾਈਵਾਲੀ ਦੋਵਾਂ ਦੇਸ਼ਾਂ ਵਿਚਕਾਰ ਰੱਖਿਆ ਅਤੇ ਸੁਰੱਖਿਆ, ਵਪਾਰ, ਨਿਵੇਸ਼, ਸੰਪਰਕ, ਸਿਹਤ ਅਤੇ ਸਥਿਰਤਾ ਨੂੰ ਕਵਰ ਕਰਦੀ ਹੈ।

More News

NRI Post
..
NRI Post
..
NRI Post
..