ਬਾਸਮਤੀ ਚੌਲਾਂ ਨੂੰ ਲੈਕੇ ਯੂਰੋਪੀਅਨ ਯੂਨੀਅਨ ’ਚ ਭਿੜੇ ਭਾਰਤ-ਪਾਕਿ

by vikramsehajpal

ਇਸਲਾਮਾਬਾਦ (ਦੇਵ ਇੰਦਰਜੀਤ) - ਭਾਰਤ ਵੱਲੋਂ ਬਾਸਮਤੀ ਚੌਲਾਂ ਨੂੰ ਯੂਰੋਪੀਅਨ ਯੂਨੀਅਨ ਵਿਚ ਦੇਸ਼ ਦੇ ਉਤਪਾਦ ਵਜੋਂ ਰਜਿਸਟਰ ਕਰਵਾਉਣ ਦਾ ਜਿੱਥੇ ਪਾਕਿਸਤਾਨ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ, ਉੱਥੇ ਹੁਣ ਇਕ ਮੀਡੀਆ ਰਿਪੋਰਟ ਵਿਚ ਸਾਹਮਣੇ ਆਇਆ ਹੈ ਕਿ ਬਾਸਮਤੀ ਪਾਕਿ ਵਿਚ ਹੀ ਘਰੇਲੂ ਉਤਪਾਦ ਵਜੋਂ ਰਜਿਸਟਰ ਨਹੀਂ ਹੈ।

ਕਾਨੂੰਨੀ ਤੌਰ ’ਤੇ ਕੌਮਾਂਤਰੀ ਬਾਜ਼ਾਰ ਵਿਚ ਕਿਸੇ ਉਤਪਾਦ ਨੂੰ ਰਜਿਸਟਰ ਕਰਵਾਉਣ ਲਈ ਉਹ ਪਹਿਲਾਂ ਉਸ ਮੁਲਕ ਦੇ ‘ਜੀ.ਆਈ.’ ਐਕਟ ਤਹਿਤ ਸੁਰੱਖਿਅਤ ਹੋਣਾ ਚਾਹੀਦਾ ਹੈ। ‘ਡਾਅਨ’ ਅਖ਼ਬਾਰ ਦੀ ਇਕ ਰਿਪੋਰਟ ਮੁਤਾਬਕ ਪਾਕਿਸਤਾਨ ਵਿਚ ਮਾਰਚ 2020 ਵਿਚ ਪਾਸ ਕੀਤੇ ਗਏ ‘ਜੀ.ਆਈ.’ (ਰਜਿਸਟ੍ਰੇਸ਼ਨ ਤੇ ਪ੍ਰੋਟੈਕਸ਼ਨ) ਐਕਟ ਦੇ ਕੋਈ ਨੇਮ ਨਹੀਂ ਹਨ। ਨਤੀਜੇ ਵਜੋਂ ਬਾਸਮਤੀ ਹਾਲੇ ਪਾਕਿਸਤਾਨ ਵਿਚ ਸੁਰੱਖਿਅਤ ਉਤਪਾਦ ਵਜੋਂ ਰਜਿਸਟਰ ਹੀ ਨਹੀਂ ਹੈ।