ਅੰਮ੍ਰਿਤਸਰ , 14 ਜੁਲਾਈ ( NRI MEDIA )
ਭਾਰਤ ਅਤੇ ਪਾਕਿਸਤਾਨ ਵਿਚਕਾਰ ਇਕ ਵਾਰ ਫਿਰ ਕਰਤਾਰਪੁਰ ਕੋਰੀਡੋਰ ਨੂੰ ਲੈ ਕੇ ਅੱਜ ਬਹੁਤ ਅਹਿਮ ਬੈਠਕ ਹੋਈ ਹੈ ,ਇਸ ਵਿਚ ਕੋਰੀਡੋਰ ਨੂੰ ਜਾਰੀ ਕੀਤੇ ਜਾਂ ਲਈ ਆ ਰਹੀਆਂ ਮੁਸ਼ਕਲਾਂ ਨੂੰ ਦੂਰ ਕਰਨ ਬਾਰੇ ਗੱਲਬਾਤ ਕੀਤੀ ਗਈ , ਦੋਵਾਂ ਦੇਸ਼ਾਂ ਦੇ ਅਫ਼ਸਰਾਂ ਦੇ ਵਿਚਕਾਰ ਦੋ-ਪੱਖੀ ਗੱਲਬਾਤ ਖਤਮ ਹੋਈ ਹੈ , ਮੀਟਿੰਗ ਵਿੱਚ ਭਾਰਤ ਨੇ ਪਾਕਿਸਤਾਨ ਦੇ ਸਾਹਮਣੇ ਸ਼ਰਧਾਲੂਆਂ ਲਈ ਵੀਜ਼ਾ ਤੋਂ ਬਿਨਾਂ ਯਾਤਰਾ ਦੀ ਮੰਗ ਰੱਖੀ ਹੈ |
ਸਮਾਗਮ ਦੇ ਖ਼ਤਮ ਹੋਣ ਤੋਂ ਬਾਅਦ ਗ੍ਰਹਿ ਮੰਤਰਾਲੇ ਵਿੱਚ ਸੰਯੁਕਤ ਸਕੱਤਰ (ਅੰਦਰੂਨੀ ਸੁਰੱਖਿਆ) ਐਸਸੀਐਲ ਦਾਸ ਨੇ ਦੱਸਿਆ, 'ਭਾਰਤ ਨੇ ਡੇਰਾ ਬਾਬਾ ਨਾਨਕ ਅਤੇ ਨੇੜਲੇ ਇਲਾਕਿਆਂ' ਚ ਪਾਣੀ ਦੀ ਚਿੰਤਾ ਬਾਰੇ ਪਾਕਿਸਤਾਨ ਨੂੰ ਜਾਣੂ ਕਰਵਾਇਆ ਗਿਆ ਹੈ , ਇਸ ਇਲਾਕੇ ਵਿੱਚ ਸੜਕ ਨਿਰਮਾਣ ਦਾ ਕੰਮ ਪਾਕਿਸਤਾਨ ਦੀ ਤਰਫ ਪੂਰਾ ਹੋ ਗਿਆ ਹੈ , ਓਥੇ ਹੀ ਪਾਕਿਸਤਾਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਡਾ. ਮੋਹਮ੍ਮਦ ਫੈਸਲ ਨੇ ਕਿਹਾ ਕਿ 80 ਫੀਸਦੀ ਮੁੱਦਿਆਂ 'ਤੇ ਦੋਵਾਂ ਦੇਸ਼ਾਂ ਵਿਚਕਾਰ ਸਮਝੌਤਾ ਕੀਤਾ ਗਿਆ ਹੈ , ਬਾਕੀ ਮਸਲਿਆਂ ਨੂੰ ਹੱਲ ਕਰਨ ਲਈ ਦੋਵਾਂ ਦੇਸ਼ਾਂ ਵਿਚਕਾਰ ਇਕ ਹੋਰ ਬੈਠਕ ਦੀ ਜ਼ਰੂਰਤ ਹੈ |
ਐਸਸੀਐਲ ਦਾਸ ਨੇ ਦੱਸਿਆ ਕਿ ਪਾਕਿਸਤਾਨ ਇਸ ਬਾਰੇ ਰਾਜ਼ੀ ਹੋ ਗਿਆ ਹੈ ਕਿ ਨਨਕਣਾ ਸਾਹਿਬ ਵਿੱਚ ਪਵਿੱਤਰ ਦਰਸ਼ਨ ਲਈ ਰੋਜ਼ਾਨਾ 5000 ਸ਼ਰਧਾਲੂ ਜਾ ਸਕਦੇ ਹਨ , ਵਿਸ਼ੇਸ਼ ਮੌਕੇ ਤੇ ਇਹਨਾਂ ਦੀ ਗਿਣਤੀ ਨੂੰ ਘਟਾਉਣ ਜਾ ਵਧਾਉਣ ਲਈ ਵਿਚਾਰਿਆ ਜਾ ਸਕਦਾ ਹੈ , ਭਾਰਤ ਦੇ ਵਲੋਂ ਮੀਟਿੰਗ ਆਈ ਅਗਵਾਈ ਐਸਸੀਐਲ ਦਾਸ ਕਰ ਰਹੇ ਹਨ ਜਦਕਿ ਮੀਟਿੰਗ ਵਿੱਚ ਪਾਕਿਸਤਾਨ ਦੇ ਵੱਲ 20 ਅਫਸਰ ਸ਼ਾਮਲ ਹਨ ਜਿਸਦੀ ਅਗਵਾਈ ਮੁਹੰਮਦ ਫੈਸਲ ਨੇ ਕੀਤੀ |



