8 ਸਾਲ ਬਾਅਦ ਭਾਰਤ-ਅਮਰੀਕਾ ਦੀ ਅੰਦਰੂਨੀ ਸੁਰੱਖਿਆ ਦੀ ਗੱਲਬਾਤ ਮੁੜ ਤੋਂ ਸ਼ੁਰੂ

by vikramsehajpal

ਦਿੱਲੀ,(ਦੇਵ ਇੰਦਰਜੀਤ) :ਇਹ ਘੋਸ਼ਣਾ ਉਦੋਂ ਕੀਤੀ ਗਈ ਹੈ ਜਦੋਂ ਇਕ ਦਿਨ ਪਹਿਲਾਂ ਅੰਦਰੂਨੀ ਸੁਰੱਖਿਆ ਮੰਤਰੀ ਅਲੈਜਾਂਦਰੋ ਮਯੋਰਕਸ ਨੇ ਸੋਮਵਾਰ ਨੂੰ ਅਮਰੀਕਾ ਵਿਚ ਭਾਰਤ ਦੇ ਰਾਜਦੂਤ ਤਰਨਜੀਤ ਸਿੰਘ ਸੰਧੂ ਨਾਲ ਗੱਲ ਕੀਤੀ ਅਤੇ ਭਾਰਤ ਤੇ ਉਹਨਾਂ ਦੇ ਵਿਭਾਗ ਵਿਚਾਲੇ ਹਿੱਸੇਦਾਰੀ ਨੂੰ ਹੋਰ ਮਜ਼ਬੂਤ ਕਰਨ ਦੀ ਇੱਛਾ ਜ਼ਾਹਰ ਕੀਤੀ।

ਮੰਗਲਵਾਰ ਨੂੰ ਜਾਰੀ ਬੈਠਕ ਦੇ ਵੇਰਵੇ ਮੁਤਾਬਕ, ਮਯੋਰਕਸ ਅਤੇ ਸੰਧੂ ਅਮਰੀਕਾ-ਭਾਰਤ ਅੰਦਰੂਨੀ ਸੁਰੱਖਿਆ ਗੱਲਬਾਤ ਨੂੰ ਮੁੜ ਸ਼ੁਰੂ ਕਰਨ ਅਤੇ ਸਾਈਬਰ ਸੁਰੱਖਿਆ, ਉਭਰਦੀ ਤਕਨਾਲੋਜੀ ਜਿਹੇ ਅਹਿਮ ਮੁੱਦਿਆਂ 'ਤੇ ਚਰਚਾ ਕਰਨ ਅਤੇ ਹਿੰਸਕ ਅੱਤਵਾਦ 'ਤੇ ਕਾਬੂ ਪਾਉਣ ਲਈ ਗੱਲ ਕਰਨ 'ਤੇ ਸਹਿਮਤ ਹੋ ਗਏ।ਮੰਤਰਾਲੇ ਵੱਲੋਂ ਕਿਸੇ ਵਿਦੇਸ਼ੀ ਰਾਜਦੂਤ ਨਾਲ ਮੰਤਰੀ ਦੀ ਬੈਠਕ ਦਾ ਵੇਰਵਾ ਜਾਰੀ ਕਰਨਾ ਆਮ ਗੱਲ ਨਹੀਂ ਹੈ।

ਇਸ ਗੱਲਬਾਤ ਦੌਰਾਨ ਦੋਵੇਂ ਦੇਸ਼ ਸਾਈਬਰ ਸੁਰੱਖਿਆ, ਵੱਧਦੇ ਅੱਤਵਾਦ ਅਤੇ ਕਈ ਅੰਦਰੂਨੀ ਮੁੱਦਿਆਂ 'ਤੇ ਚਰਚਾ ਕਰਨਗੇ। ਸਾਬਕਾ ਟਰੰਪ ਪ੍ਰਸ਼ਾਸਨ ਨੇ ਇਹ ਗੱਲਬਾਤ ਬੰਦ ਕਰ ਦਿੱਤੀ ਸੀ।