ਜਕਾਰਤਾ /ਓਟਾਵਾ , 12 ਜੁਲਾਈ ( NRI MEDIA )
ਇਕ ਕੈਨੇਡੀਅਨ ਅਧਿਆਪਕ ਨੀਲ ਬੈਂਟਲਮੈਨ ਦੇ ਖਿਲਾਫ ਜਕਾਰਤਾ ਦੇ ਇਕ ਸਕੂਲ ਜਕਾਰਤਾ ਇੰਟਰ-ਕਲਚਰਲ ਸਕੂਲ ਵਿਚ ਵਿਦਿਆਰਥੀਆਂ ਉਪਰ ਜਿਨਸੀ ਹਮਲੇ ਦੇ ਦੋਸ਼ ਸਨ ਜਿਸ ਕਾਰਨ ਉਸਨੂੰ ਸਾਲ 2014 ਤੋਂ ਲੈ ਕੇ ਹੁਣ ਇੰਡੋਨੇਸ਼ੀਆ ਦੀ ਇਕ ਜੇਲ ਵਿਚ ਰਹਿਣਾ ਪਿਆ ਅਤੇ ਹੁਣ ਉਹ ਆਪਣੇ ਘਰ ਵਾਪਿਸ ਪਰਤ ਆਇਆ ਹੈ , ਉਸ ਤੋਂ ਇਲਾਵਾ ਉਸਦੇ ਸਹਾਇਕ ਫ੍ਰੇਡੀਨੰਦ ਤਿਜੋਨਗ ਉਪਰ ਵੀ ਅਜਿਹੇ ਹੀ ਇਲਜ਼ਾਮ ਲੱਗੇ ਸਨ ,ਇਸ ਸਕੂਲ ਦੇ ਵਿਚ ਪੜ੍ਹਦੇ ਵਧੇਰੇ ਬੱਚੇ ਅਮੀਰ ਇੰਡੋਨੇਸ਼ੀਆਈ ਲੋਕਾਂ, ਕੂਟਨੀਤਕਾਂ ਅਤੇ ਪ੍ਰਵਾਸੀਆਂ ਦੇ ਸਨ , ਨੀਲ ਅਤੇ ਉਸਦੇ ਸਹਾਇਕ ਦੋਵਾਂ ਨੂੰ ਹੀ 10 ਸਾਲਾਂ ਦੀ ਸਜ਼ਾ ਸੁਣਾਈ ਗਈ ਸੀ ,ਨੀਲ ਨੇ ਦੱਸਿਆ ਕਿ ਇੰਡੋਨੇਸ਼ੀਆ ਸਰਕਾਰ ਨੇ ਉਸਨੂੰ ਮੁਆਫੀ ਦਿੱਤੀ ਹੈ ਅਸਲ ਵਿਚ ਨੀਲ ਜੂਨ ਮਹੀਨੇ ਦੇ ਅੰਤ ਵਿਚ ਹੀ ਆਪਣੇ ਘਰ ਆ ਗਿਆ ਸੀ ਪਰ ਉਸਦੇ ਪਰਿਵਾਰ ਵਾਲਿਆਂ ਨੇ ਮੀਡਿਆ ਨੂੰ ਨੀਲ ਦੀ ਇੱਕਲਤਾ ਦਾ ਸਨਮਾਨ ਕਰਨ ਲਈ ਬੇਨਤੀ ਕੀਤੀ ਸੀ।
ਨੀਲ ਬੈਂਟਲਮੈਨ ਨੇ ਇਕ ਬਿਆਨ ਵਿਚ ਕਿਹਾ ਕਿ 5 ਸਾਲ ਪਹਿਲਾ ਉਸ ਉੱਤੇ ਗਲਤ ਅਤੇ ਝੂਠੇ ਦੋਸ਼ ਲੱਗੇ ਸਨ , ਉਸ ਜੁਰਮ ਦੇ ਜੋ ਕਿ ਉਸਨੇ ਕਦੇ ਕੀਤਾ ਹੀ ਨਹੀਂ, ਜੋ ਕਿ ਕਦੇ ਵਾਪਰਿਆ ਹੀ ਨਹੀਂ , ਉਸਨੇ ਮੁਆਫੀ ਲਈ ਇੰਡੋਨੇਸ਼ੀਆ ਸਰਕਾਰ ਨੂੰ ਅਰਜੀ ਲਿਖੀ ਸੀ ਜੋ ਕਿ ਪਿਛਲੇ ਮਹੀਨੇ ਹੀ ਮਨੁੱਖੀ ਹੱਕਾਂ ਅਤੇ ਨਿਆਂ ਨੂੰ ਧਿਆਨ ਵਿਚ ਰੱਖਦੇ ਹੋਏ ਕਬੂਲ ਕਰ ਦਿੱਤੀ ਗਈ , ਬੈਂਟਲਮੈਨ ਨੇ ਆਪਣੇ ਭਰਾ ਅਤੇ ਕੈਨੇਡੀਅਨ ਸਰਕਾਰ ਦਾ ਧੰਨਵਾਦ ਕੀਤਾ ਜਿਹਨਾਂ ਨੇ ਉਸਨੂੰ ਵਾਪਸ ਘਰ ਬੁਲਾਉਣ ਲਈ ਇੰਨੇ ਯਤਨ ਕੀਤੇ , ਇਸਦੇ ਨਾਲ ਹੀ ਉਸਨੇ ਆਪਣੀ ਪਤਨੀ ਟਰੇਸੀ ਦਾ ਸ਼ੁਕਰੀਆ ਅਦਾ ਕੀਤਾ, ਕਿਉਕਿ ਉਸਦੇ ਪਿਆਰ ਅਤੇ ਪ੍ਰਤੀਬੱਧਤਾ ਤੋਂ ਬਿਨਾ ਇਹ ਸਭ ਸੰਭਵ ਨਹੀਂ ਹੋ ਸਕਦਾ ਸੀ , ਉਸਨੇ ਕਿਹਾ ਕਿ ਚੀਜ਼ਾਂ ਅਤੇ ਹਾਲਾਤਾਂ ਨੂੰ ਮੁੜ ਤੋਂ ਠੀਕ ਹੋਣ ਵਿਚ ਸਾਧਾਰਨ ਰੂਪ ਲੈਣ ਵਿਚ ਸਮਾਂ ਲਗਦਾ ਹੈ।
ਜਿਕਰਯੋਗ ਹੈ ਕਿ ਕੈਨੇਡਾ ਦੀ ਵਿਦੇਸ਼ ਮੰਤਰੀ ਕ੍ਰਿਸਟੀਆ ਫ੍ਰੀਲੈਂਡ ਨੇ ਬਹੁਤ ਸਾਰੇ ਮੌਕਿਆਂ ਉਤੇ ਬੈਂਟਲਮੈਨ ਦੇ ਕੇਸ ਦੀ ਗੱਲ ਇੰਡੋਨੇਸ਼ੀਆਈ ਅਧਿਕਾਰੀਆਂ ਦੇ ਨਾਲ ਕੀਤੀ ਸੀ ,ਪਿਛਲੇ ਸਾਲ ਅਕਤੂਬਰ ਮਹੀਨੇ ਦੇ ਵਿਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਬਰਲਿੰਗਟਨ ਦੇ ਵਿਚ ਨੀਲ ਬੈਂਟਲਮੈਨ ਦੇ ਘਰ ਵੀ ਗਏ ਸਨ ਅਤੇ ਓਹਨਾ ਨੇ ਕਿਹਾ ਸੀ ਕਿ ਉਹਨਾਂ ਦੀ ਸਰਕਾਰ ਇੰਡੋਨੇਸ਼ੀਆਈ ਅਧਿਕਾਰੀਆਂ ਨਾਲ ਕੰਮ ਕਰ ਰਹੀ ਹੈ ਕਿ ਤਾਂ ਜੋ ਕਿ ਸਕਰਾਤਮਕ ਨਤੀਜੇ ਹਾਸਿਲ ਹੋ ਸਕਣ , ਹਾਲ ਹੀ ਦੇ ਵਿਚ ਫਰੀਲੈਂਡ ਦੇ ਬੁਲਾਰੇ ਨੇ ਨੀਲ ਦੀ ਰਿਹਾਈ ਉਪਰ ਕੋਈ ਵੀ ਟਿੱਪਣੀ ਕਰਨ ਤੋਂ ਇਨਕਾਰ ਕੀਤਾ ਹੈ |



