ਫਿਲੀਪੀਂਜ਼ ਵਾਂਗ ਇੰਡੋਨੇਸ਼ੀਆ ਨੇ ਆਸਟ੍ਰੇਲੀਆ ਦਾ ਕੂੜਾ ਵਾਪਸ ਭੇਜਣ ਦੀ ਕੀਤੀ ਤਿਆਰੀ

by mediateam

ਜਾਵਾ , 09 ਜੁਲਾਈ ( NRI MEDIA )

ਜਿਵੇਂ ਕੁਝ ਦਿਨ ਪਹਿਲਾ ਫਿਲੀਪੀਂਜ਼ ਕੈਨੇਡਾ ਦਾ ਕੂੜਾ ਵਾਪਸ ਕੈਨੇਡਾ  ਭੇਜਣ ਵਿਚ ਕਾਫੀ ਸਮੇ ਬਾਅਦ ਸਫਲ ਰਿਹਾ ਸੀ ਉਂਝ ਹੀ ਹੁਣ ਇੰਡੋਨੇਸ਼ੀਆ ਵੀ ਆਸਟ੍ਰੇਲੀਆ ਦਾ ਕੂੜਾ ਆਸਟ੍ਰੇਲੀਆ ਨੂੰ ਵਾਪਸ ਭੇਜਣ ਦੀ ਤਿਆਰੀ ਵਿਚ ਹੈ , ਫ਼ਿਲਿਪੀੰਸ ਦੇ ਵਾਂਗ ਹੀ ਇੰਡੋਨੇਸ਼ੀਆ ਵੀ ਵਿਦੇਸ਼ੀ ਕੂੜੇ ਦਾ ਡੰਪ ਬਣ ਗਿਆ ਹੈ , ਪੂਰਵੀ ਜਾਵਾ ਏਜੇਂਸੀ ਦੇ ਬੁਲਾਰੇ ਨੇ ਦਸਿਆ ਕਿ ਇੰਡੋਨੇਸ਼ੀਆ ਦੇ ਸੁਰਬਾਇਆ ਨਗਰ ਵਿੱਚੋ ਵਿਦੇਸ਼ੀ ਕੂੜੇ ਦੇ 8 ਕੰਟੇਨਰ ਜ਼ਬਤ ਕੀਤੇ ਗਏ ਹਨ, ਜਿਸ ਵਿਚ ਰੱਦੀ ਕਾਗਜ਼ ਦੇ ਨਾਮ ਤੇ ਡਾਇਪਰ, ਇਲੈਕਟ੍ਰਾਨਿਕ ਕੂੜਾ, ਪਲਾਸਟਿਕ ਦੀਆ ਬੋਤਲਾਂ ਅਤੇ ਹੋਰ ਕਈ ਤਰ੍ਹਾਂ ਦੇ ਖਤਰਨਾਕ ਪਦਾਰਥ ਬਰਾਮਦ ਹੋਏ ਹਨ |


ਇੰਡੋਨੇਸ਼ੀਆ ਦੇ ਵਾਤਾਵਰਨ ਮੰਤਰੀ ਨੇ ਇਸ 200 ਟਨ ਕੂੜੇ ਨੂੰ ਵਾਪਸ ਭੇਜਣ ਦੀ ਮੰਗ ਕੀਤੀ ਗਈ ਹੈ , ਜਦ ਚੀਨ ਨੇ ਪਲੈਟਿਕ ਕੂੜੇ ਦੇ ਆਯਾਤ ਉਤੇ ਰੋਕ ਲਗਾ ਦਿਤੀ ਤਾਂ ਉਸਦੇ ਦੇਖਾ ਦੇਖੀ ਸਾਰੇ ਦੇਸ਼ ਅਜਿਹਾ ਹੀ ਕਰਨ ਲਗੇ, ਇਸ ਕਾਰਨ ਪੱਛਮੀ ਦੇਸ਼ ਹੁਣ ਸੋਚ ਵਿਚ ਹਨ ਕਿ ਉਹ ਆਪਣੇ ਦੇਸ਼ ਦਾ ਕੂੜਾ ਕਿਥੇ ਭੇਜਣ , ਉਨ੍ਹਾਂ ਵਲੋਂ ਹੋਰ ਦੇਸ਼ਾਂ ਵਿੱਚ ਆਪਣਾ ਕੂੜਾ ਭੇਜਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ |

ਇਸੇ ਤਰ੍ਹਾਂ ਹੀ ਮਈ ਮਹੀਨੇ ਵਿਚ ਮਲੇਸ਼ੀਆ ਨੇ ਵੀ ਆਪਣੇ ਦੇਸ਼ ਵਿਚ ਵੱਖ ਵੱਖ ਦੇਸ਼ਾਂ ਜਿਵੇਂ ਕਿ ਆਸਟ੍ਰੇਲੀਆ, ਕੈਨੇਡਾ, ਜਪਾਨ, ਸਾਊਦੀ ਅਰਬ, ਅਮਰੀਕਾ ਅਤੇ ਚੀਨ ਦੇ 450 ਟਨ ਕੂੜੇ ਨੂੰ ਉਹਨਾਂ ਦੇ ਦੇਸ਼ਾਂ ਵਿਚ ਵਾਪਿਸ ਭੇਜਣ ਦਾ ਐਲਾਨ ਕੀਤਾ ਸੀ, ਜਿਕਰਯੋਗ ਹੈ ਕਿ, ਚੀਨ ਨੇ ਵਿਦੇਸ਼ੀ ਕੂੜੇ ਦਾ ਆਯਾਤ ਉਪਰ ਪਾਬੰਦੀ ਲਗਾ ਦਿੱਤੀ ਹੈ |