ਦਿੱਲੀ (ਦੇਵ ਇੰਦਰਜੀਤ) : ਪਟਨਾ 'ਚ ਹੁਣ ਤਕ ਵ੍ਹਾਈਟ ਫੰਗਸ ਦੇ ਚਾਰ ਮਰੀਜ਼ (White Fungus Four Patients) ਸਾਹਮਣੇ ਆ ਚੁੱਕੇ ਹਨ। PMCH ਦੇ ਮਾਈਕ੍ਰੋਬਾਇਓਲਾਜੀ ਡਿਪਾਰਟਮੈਂਟ ਦੇ ਹੈੱਡ ਡਾ. ਐੱਸਐੱਨ ਸਿੰਘ ਨੇ ਇਹ ਜਾਣਕਾਰੀ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਚਾਰ ਮਰੀਜ਼ਾਂ 'ਚ ਕੋਰੋਨਾ ਵਰਗੇ ਲੱਛਣ ਦਿਖਾਈ ਦੇ ਰਹੇ ਸਨ ਪਰ ਉਨ੍ਹਾਂ ਨੂੰ ਕੋਰੋਨਾ ਨਹੀਂ ਸੀ। ਉਨ੍ਹਾਂ ਸਾਰਿਆਂ ਦੇ ਟੈਸਟ ਨੈਗੇਟਿਵ ਆਏ ਸਨ। ਟੈਸਟ ਕਰਵਾਉਣ 'ਤੇ ਇਸ ਗੱਲ ਦਾ ਖ਼ੁਲਾਸਾ ਹੋਇਆ ਕਿ ਉਹ ਵ੍ਹਾਈਟ ਫੰਗਸ ਤੋਂ ਇਨਫੈਕਟਿਡ ਹਨ।
ਦੇਸ਼ 'ਚ ਹੁਣ ਵ੍ਹਾਈਟ ਫੰਗਸ ਯਾਨੀ White Fungus ਦੇ ਮਰੀਜ਼ ਵੀ ਸਾਹਮਣੇ ਆਉਣ ਲੱਗੇ ਹਨ। ਬਲੈਕ ਫੰਗਸ ਤੋਂ ਬਾਅਦ ਵ੍ਹਾਈਟ ਫੰਗਸ ਦੇ ਮਾਮਲੇ ਬਿਹਾਰ ਦੀ ਰਾਜਧਾਨੀ ਪਟਨਾ 'ਚ ਮਿਲੇ ਹਨ। ਇੱਥੇ ਚਾਰ ਮਰੀਜ਼ਾਂ ਦੇ ਸਾਹਮਣੇ ਆਉਣ ਤੋਂ ਬਾਅਦ ਭਾਜੜਾਂ ਪੈ ਗਈਆਂ ਹਨ। ਇਨਫੈਕਟਿਡ ਮਰੀਜ਼ਾਂ 'ਚ ਪਟਨਾ ਦੇ ਇਕ ਫੇਮਸ ਸਪੈਸ਼ਲਿਸਟ ਵੀ ਸ਼ਾਮਲ ਹੈ।
ਇਹ ਬਿਮਾਰੀ ਬਲੈਕ ਫੰਗਸ ਤੋਂ ਵੀ ਜ਼ਿਆਦਾ ਖ਼ਤਰਨਾਕ ਦੱਸੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਵ੍ਹਾਈਟ ਫੰਗਸ ਵੀ ਕੋਰੋਨਾ ਦੀ ਤਰ੍ਹਾਂ ਹੀ ਫੇਫੜਿਆਂ 'ਤੇ ਅਟੈਕ ਕਰਦੀ ਹੈ। ਵ੍ਹਾਈਟ ਫੰਗਸ ਦਾ ਸਭ ਤੋਂ ਜ਼ਿਆਦਾ ਅਸਰ ਨਹੁੰਆਂ, ਚਮੜੀ, ਪੇਟ, ਕਿਡਨੀਆਂ, ਦਿਮਾਗ਼ ਤੇ ਮੂੰਹ 'ਤੇ ਹੁੰਦਾ ਹੈ।



