ਮੂੰਹ ‘ਚ ਕੱਪੜਾ ਪਾ ਕੇ ਬੋਰੀ ‘ਚ ਬੰਦ ਕਰ ਸੜਕ ‘ਤੇ ਸੁੱਟੀ ਮਾਸੂਮ ਬੱਚੀ

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪਟਿਆਲਾ ਰੋਡ ’ਤੇ ਏਅਰਪੋਰਟ ਲਾਈਟਾਂ ਦੇ ਨਜ਼ਦੀਕ ਬੋਰੀ ਵਿਚੋਂ 5 ਮਹੀਨਿਆਂ ਦੀ ਬੱਚੀ ਮਿਲੀ ਹੈ। ਬੋਰੀ 'ਚ ਹਲਚਲ ਹੁੰਦੇ ਵੇਖ ਕੇ ਰਾਹਗੀਰਾਂ ਨੇ ਪੁਲਸ ਨੂੰ ਸੂਚਿਤ ਕੀਤਾ। ਪੁਲਿਸ ਮੌਕੇ ’ਤੇ ਪਹੁੰਚੀ ਅਤੇ ਬੱਚੀ ਨੂੰ ਕਬਜ਼ੇ ਵਿਚ ਲੈ ਕੇ ਨਜ਼ਦੀਕ ਖੜ੍ਹੇ ਲੋਕਾਂ ਤੋਂ ਪੁੱਛਗਿਛ ਕੀਤੀ ਪਰ ਕੋਈ ਜਾਣਕਾਰੀ ਨਹੀਂ ਮਿਲੀ।

ਏ. ਐੱਸ. ਆਈ. ਰਜਿੰਦਰ ਸਿੰਘ ਨੇ ਦੱਸਿਆ ਕਿ ਸੜਕ ਕੰਢੇ ਬੋਰੀ ਵਿਚ ਹਲਚਲ ਹੁੰਦੀ ਦੇਖ ਕੇ ਰਾਹਗੀਰਾਂ ਨੇ ਸੂਚਨਾ ਦਿੱਤੀ। ਉਸ ਦੇ ਮਾਂ-ਪਿਓ ਇੰਨੇ ਬੇਰਹਿਮ ਨਿਕਲੇ ਕਿ ਬੋਰੀ 'ਚ ਬੰਦ ਕਰਨ ਤੋਂ ਇਲਾਵਾ ਬੱਚੀ ਦੇ ਮੂੰਹ ਵਿਚ ਕੱਪੜਾ ਪਾ ਦਿੱਤਾ ਸੀ ਤਾਂ ਕਿ ਉਸ ਦੇ ਰੋਣ ਦੀ ਆਵਾਜ਼ ਨਾ ਆਵੇ। ਪੁਲਿਸ ਨੇ ਮਾਮਲਾ ਦਰਜ ਕਰਕੇ ਅਗੇ ਦੀ ਕਰਵਾਈ ਸ਼ੁਰੂ ਕਰ ਦਿੱਤੀ ਹੈ।

More News

NRI Post
..
NRI Post
..
NRI Post
..