ਕੋਰੋਨਾ ਦੀ ਜਾਂਚ ਵਾਸਤੇ ਡਬਲਯਐਚਓ ਦੀ ਵੁਹਾਨ ਵਿਚ ਜਾਂਚ ਸ਼ੁਰੂ

by vikramsehajpal

ਬੀਜਿੰਗ (ਦੇਵ ਇੰਦਰਜੀਤ) : ਕੋਰੋਨਾ ਦੀ ਉਤਪਤੀ ਦੀ ਜਾਂਚ ਵਾਸਤੇ ਵੁਹਾਨ ਵਿਚ (WHO) ਦੀ ਤਿਆਰੀ ਸ਼ੁਰੂ । ਜਿਥੇ ਦਸੰਬਰ 2019 ਚ ਪਹਿਲਾ ਮਾਮਲਾ ਮਿਲਿਆ ਸੀ ।

ਦਸਣਯੋਗ ਹੈ ਕਿ ਨਾਂਹ ਨੁਕਰ ਪਿੱਛੋਂ ਚੀਨ ਨੇ ਹਾਲ ਹੀ ਵਿਚ ਡਬਲਯੂਐੱਚਓ ਦੀ ਟੀਮ ਨੂੰ ਆਪਣੇ ਦੇਸ਼ ਵਿਚ ਆਉਣ ਦੀ ਇਜਾਜ਼ਤ ਦਿੱਤੀ ਸੀ। ਇਹ ਟੀਮ ਪਤਾ ਲਗਾਏਗੀ ਕਿ ਕੋਰੋਨਾ ਵਾਇਰਸ ਦੀ ਉਤਪਤੀ ਵੁਹਾਨ ਤੋਂ ਹੋਈ ਜਾਂ ਨਹੀਂ। ਮਹਾਮਾਰੀ ਸ਼ੁਰੂ ਹੋਣ ਦੇ ਬਾਅਦ ਤੋਂ ਹੀ ਬੀਜਿੰਗ 'ਤੇ ਇਹ ਦੋਸ਼ ਲੱਗਦਾ ਰਿਹਾ ਕਿ ਉਸ ਦੇ ਵੁਹਾਨ ਸ਼ਹਿਰ ਸਥਿਤ ਲੈਬਾਰਟਰੀ ਤੋਂ ਹੀ ਵਿਸ਼ਵ ਮਹਾਮਾਰੀ ਦਾ ਕਾਰਨ ਬਣਨ ਵਾਲਾ ਕੋਵਿਡ-19 ਵਾਇਰਸ ਪੈਦਾ ਹੋਇਆ ਅਤੇ ਪੂਰੀ ਦੁਨੀਆ ਵਿਚ ਫੈਲ ਗਿਆ।

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸਭ ਤੋਂ ਪਹਿਲੇ ਇਹ ਦੋਸ਼ ਲਗਾਇਆ ਸੀ ਅਤੇ ਇਸ ਨੂੰ ਚੀਨੀ ਵਾਇਰਸ ਕਰਾਰ ਦਿੱਤਾ ਸੀ। ਟਰੰਪ ਸਮੇਤ ਦੁਨੀਆ ਦੇ ਕਈ ਨੇਤਾਵਾਂ ਨੇ ਜਾਂਚ ਦੀ ਮੰਗ ਕੀਤੀ ਸੀ। ਇਸ 'ਤੇ ਡਬਲਯੂਐੱਚਓ ਨੇ ਵਾਇਰਸ ਦਾ ਸਰੋਤ ਜਾਂਚਣ ਲਈ ਚੀਨ ਜਾਣ ਦੀ ਗੱਲ ਕਹੀ ਸੀ ਪ੍ਰੰਤੂ ਸ਼ੁਰੂਆਤ ਵਿਚ ਬੀਜਿੰਗ ਇਸ ਲਈ ਤਿਆਰ ਨਹੀਂ ਸੀ।