ਕੌਮਾਂਤਰੀ ਪੱਧਰ ‘ਤੇ ਆਈ ਡੀਜ਼ਲ ਦੀ ਕਮੀ; ਕਈ ਦੇਸ਼ਾਂ ਨੂੰ ਕਰਨਾ ਪੈ ਰਿਹਾ ਘਾਟ ਦਾ ਸਾਹਮਣਾ

by jaskamal

ਨਿਊਜ਼ ਡੈਸਕ : ਦੁਨੀਆ ਦੇ ਦੇਸ਼ਾਂ ਨੂੰ ਕੌਮਾਂਤਰੀ ਈਂਧਨ ਡੀਜ਼ਲ ਦੀ ਕਮੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਕਿਉਂਕਿ ਯੂਰਪ ’ਚ ਅਮਰੀਕਾ ਤੇ ਏਸ਼ੀਆਈ ਡੀਜ਼ਲ ਦਰਾਮਦ ਹਾਲ ਹੀ ਵਿਚ ਵਿਨਿਰਮਾਣ ਤੇ ਸੜਕੀ ਈਂਧਨ ਟੀਚਿਆਂ ਲਈ ਉੱਚ ਘਰੇਲੂ ਖਪਤ ਕਾਰਨ ਸੀਮਤ ਹੋ ਗਈ ਹੈ। ਡੱਚ ਕੰਸਲਟੈਂਸੀ ਇਨਸਾਈਟਸ ਗਲੋਬਲ ਦੇ ਅੰਕੜਿਆਂ ਤੋਂ ਪਤਾ ਲੱਗਾ ਹੈ ਕਿ ਯੂਰਪ ਦੇ ਐਮਸਟਰਡਮ-ਰਾਟਰਡੈਮ-ਐਂਟਵਰਪ ਰਿਫਾਈਨਿੰਗ ਤੇ ਭੰਡਾਰਨ ਖੇਤਰ ’ਚ ਰੱਖੇ ਗਏ ਡੀਜ਼ਲ ਤੇ ਹੀਟਿੰਗ ਆਇਲ ਦਾ ਸਟਾਕ ਪਿਛਲੇ ਹਫਤੇ 2.5 ਫੀਸਦੀ ਡਿੱਗ ਗਿਆ ਹੈ।

ਇਨਸਾਈਟਸ ਗਲੋਬਲ ਦੇ ਲਾਰਸ ਵੈਨ ਵੈਗਨਿੰਗਮ ਨੇ ਕਿਹਾ ਕਿ ਡੀਜ਼ਲ ਦੀ ਮੰਗ 'ਚ ਸੁਧਾਰ ਹੋ ਰਿਹਾ ਹੈ ਪਰ ਪ੍ਰੀ-ਕੋਵਿਡ ਤੇ ਘੱਟ ਦਰਾਮਦ ਪੱਧਰਾਂ ਦੀ ਤੁਲਨਾ ’ਚ ਰਿਫਾਈਨਿੰਗ ਸਮਰੱਥਾ ਬਾਜ਼ਾਰ ਨੂੰ ਗੰਭੀਰ ਦਬਾਅ ’ਚ ਰੱਖ ਰਹੀ ਹੈ। ਉੱਤਰ ਪੱਛਮੀ ਯੂਰਪੀ ਡੀਜ਼ਲ ਕਾਰਗੋ ਦੀਆਂ ਕੀਮਤਾਂ 114 ਡਾਲਰ ਪ੍ਰਤੀ ਬੈਰਲ ਤੱਕ ਪਹੁੰਚ ਗਈਆਂ ਹਨ ਜੋ ਸਤੰਬਰ 2014 ਤੋਂ ਬਾਅਦ ਸਭ ਤੋਂ ਵੱਧ ਹੈ।

ਮਾਰਗਨ ਸਟੇਨਲੀ ਦੇ ਵਿਸ਼ਲੇਸ਼ਕਾਂ ਨੇ ਕਿਹਾ ਹੈ ਕਿ 2008 ’ਚ ਡੀਜ਼ਲ ਦੀਆਂ ਕੀਮਤਾਂ 180 ਡਾਲਰ ਪ੍ਰਤੀ ਬੈਰਲ ਤੱਕ ਪਹੁੰਚ ਗਈਆਂ ਸਨ ਜੋ ਬੇਹੱਦ ਤੰਗ ਦਰਮਿਆਨੇ ਬਾਜ਼ਾਰ ਵਲੋਂ ਸੰਚਾਲਿਤ ਸਨ ਕਿਉਂਕਿ ਬ੍ਰੇਂਟ ਕਰੂਡ 150 ਡਾਲਰ ਪ੍ਰਤੀ ਬੈਰਲ ਦੇ ਕਰੀਬ ਪਹੁੰਚ ਗਿਆ ਸੀ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੇ ਕਿਹਾ ਕਿ ਉਮੀਦ ਹੈ ਕਿ ਦੂਜੀ ਛਿਮਾਹੀ ’ਚ ਕੱਚੇ ਤੇਲ ਦੀਆਂ ਕੀਮਤਾਂ 100 ਡਾਲਰ ਪ੍ਰਤੀ ਬੈਰਲ ਤੱਕ ਪਹੁੰਚ ਜਾਣਗੀਆਂ।