International Women’s Day : ਅੱਜ Google ਦਾ ਵਿਸ਼ੇਸ਼ Doodle ਹੈ ਔਰਤਾਂ ਨੂੰ ਸਮਰਪਿਤ

by jaskamal

 ਨਿਊਜ਼ ਡੈਸਕ : ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ 'ਤੇ ਗੂਗਲ ਨੇ ਇਕ ਵਾਰ ਫਿਰ ਆਕਰਸ਼ਕ ਤੇ ਰਚਨਾਤਮਕ ਡੂਡਲ ਬਣਾਇਆ ਹੈ। ਗੂਗਲ ਦੇ ਇਸ ਐਨੀਮੇਟਡ ਡੂਡਲ 'ਚ ਔਰਤਾਂ ਦੇ ਸਬਰ, ਕੁਰਬਾਨੀ ਦੇ ਨਾਲ-ਨਾਲ ਉਨ੍ਹਾਂ ਦੇ ਅੰਦਰਲੇ ਆਤਮ-ਵਿਸ਼ਵਾਸ ਨੂੰ ਵੀ ਉਕੇਰਿਆ ਗਿਆ ਹੈ। ਗੂਗਲ ਦੇ ਹੋਮਪੇਜ਼ 'ਤੇ ਵੱਖ-ਵੱਖ ਖੇਤਰਾਂ ਵਿਚ ਨਾਮਣਾ ਖੱਟਣ ਵਾਲੀਆਂ ਔਰਤਾਂ ਦੇ ਜੀਵਨ ਦੀਆਂ ਝਲਕੀਆਂ ਨੂੰ ਪੇਸ਼ ਕਰਨ ਵਾਲੇ ਦਿਲਚਸਪ ਡੂਡਲ ਦੇ ਨਾਲ ਐਨੀਮੇਟਡ ਸਲਾਈਡਸ਼ੋ ਦੀ ਵਿਸ਼ੇਸ਼ਤਾ ਹੈ। ਇਕ ਕੰਮਕਾਜੀ ਮਾਂ ਤੋਂ ਲੈ ਕੇ ਇਕ ਮੋਟਰਸਾਈਕਲ ਮਕੈਨਿਕ ਤਕ, ਇਸ ਡੂਡਲ ਦੀ ਇਕ ਦਿਲਚਸਪ ਸ਼ੈਲੀ ਹੈ

ਅੰਤਰਰਾਸ਼ਟਰੀ ਮਹਿਲਾ ਦਿਵਸ ਸਾਲ 1908 'ਚ 8 ਮਾਰਚ ਨੂੰ ਸ਼ੁਰੂ ਕੀਤਾ ਗਿਆ ਸੀ, ਪਰ ਇਸ ਨੂੰ ਮਨਾਉਣ ਦੀ ਪਹਿਲ ਮਜ਼ਦੂਰ ਅੰਦੋਲਨ ਤੋਂ ਇਕ ਸਾਲ ਬਾਅਦ ਹੋਈ ਅਤੇ ਉਸ ਸਮੇਂ ਤੋਂ ਹੀ ਸੰਯੁਕਤ ਰਾਸ਼ਟਰ ਵੱਲੋਂ ਇਸ ਨੂੰ ਅੰਤਰਰਾਸ਼ਟਰੀ ਮਹਿਲਾ ਦਿਵਸ ਦਾ ਨਾਂ ਦਿੱਤਾ ਗਿਆ। ਸਾਲ 1911 'ਚ ਪਹਿਲੀ ਵਾਰ ਡੈਨਮਾਰਕ, ਆਸਟ੍ਰੀਆ, ਸਵਿਟਜ਼ਰਲੈਂਡ ਤੇ ਜਰਮਨੀ 'ਚ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ ਗਿਆ। ਹਾਲਾਂਕਿ, ਇਸਨੂੰ ਅਧਿਕਾਰਤ ਤੌਰ 'ਤੇ ਸੰਯੁਕਤ ਰਾਸ਼ਟਰ ਵੱਲੋਂ 1975 'ਚ ਲਾਗੂ ਕੀਤਾ ਗਿਆ ਸੀ।