ਕੌਮਾਂਤਰੀ ਪੱਧਰ ’ਤੇ ਨਾਂ ਰੋਸ਼ਨ ਕਰਨ ਵਾਲੀ ਡਿਸਕਸ ਥਰੋਅਰ ਕਮਲਪ੍ਰੀਤ ’ਤੇ ਲੱਗੀ ਪਾਬੰਦੀ

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪੰਜਾਬ ਦਾ ਨਾਂ ਕੌਮਾਂਤਰੀ ਪੱਧਰ ’ਤੇ ਰੋਸ਼ਨ ਕਰਨ ਵਾਲੀ ਡਿਸਕਸ ਥਰੋਅਰ ਕਮਲਪ੍ਰੀਤ ’ਤੇ ਪਾਬੰਦੀ ਸ਼ੁਦਾ ਦਵਾਈਆਂ ਲੈਣ ਕਾਰਨ ਆਰਜ਼ੀ ਪਾਬੰਦੀ ਲਗਾ ਦਿੱਤੀ ਗਈ ਹੈ।ਅਥਲੈਟਿਕਸ ਇੰਟੀਗ੍ਰਿਟੀ ਯੂਨਿਟ ਨੇ ਟਵੀਟ ਰਾਹੀਂ ਦੱਸਿਆ ਹੈ ਕਿ ਵਿਸ਼ਵ ਐਂਟੀ ਡੋਪਿੰਗ ਨਿਯਮਾਂ ਦੀ ਉਲੰਘਣਾ ਕਰਦਿਆਂ ਕਮਲਪ੍ਰੀਤ ਦੇ ਸੈਂਪਲ 'ਚ ਸਟੈਨੋਜ਼ੋਲੋਲ ਪਾਈ ਗਈ ਹੈ, ਜੋ ਕਿ ਪਾਬੰਦੀ ਸ਼ੁਦਾ ਪਦਾਰਥ ਹੈ। ਦੱਸਣਯੋਗ ਹੈ ਕਿ ਕਮਲਪ੍ਰੀਤ ਨੇ ਟੋਕੀਓ ਓਲੰਪਿਕਸ 'ਚ 6ਵਾਂ ਸਥਾਨ ਹਾਸਲ ਕੀਤਾ ਸੀ।