ਕਿਸਾਨ ਅੰਦੋਲਨ ਦੇ ਚਲਦਿਆ ਹਰਿਆਣਾ ਦੇ 14 ਜ਼ਿਲ੍ਹਿਆਂ ਚ ਇੰਟਰਨੈੱਟ ਸੇਵਾਵਾਂ ਕੱਲ੍ਹ 5 ਵਜੇ ਤੱਕ ਬੰਦ

by vikramsehajpal

ਹਰਿਆਣਾ(ਸੋਨੀਪਤ):26 ਜਨਵਰੀ ਨੂੰ ਗਣਤੰਤਰ ਦਿਵਸ ਮੌਕੇ ਕਿਸਾਨਾਂ ਵਲੋਂ ਕੱਢੀ ਟਰੈਕਟਰ ਪਰੇਡ ਦੌਰਾਨ ਕਈ ਥਾਵਾਂ 'ਤੇ ਹਿੰਸਕ ਘਟਨਾਵਾਂ ਵਾਪਰੀਆਂ ਨਾਲ ਕਿਸਾਨੀ ਅੰਦੋਲਨ 'ਤੇ ਸਵਾਲ ਵੀ ਉੱਠ ਰਹੇ ਹਨ।ਜਿਸ ਦੇ ਚਲਦਿਆਂ ਅੱਜ ਕਿਸਾਨਾਂ ਤੇ ਸਰਕਾਰ ਵਿਚ ਤੇਜ਼ ਟਕਰਾਵ ਦਿੱਖ ਰਿਹਾ ਹੈ। ਓਦਰ ਹੀ ਆਮ ਲੋਕਾਂ ਵਲੋਂ ਕਿਸਾਨਾਂ ਦਾ ਵਿਰੋਧ ਜਾਰੀ ਹੈ। ਜਿਸ ਤੋਂ ਬਾਅਦ ਹਰਿਆਣਾ ਸਰਕਾਰ ਦੇ ਹੁਕਮਾਂ ਅਨੁਸਾਰ ਸੋਨੀਪਤ, ਪਲਵਲ ਤੇ ਝੱਜਰ ਦੇ ਇਲਾਵਾ ਅੰਬਾਲਾ , ਯਮੁਨਾ ਨਗਰ ,ਕੁਰੁਕਸ਼ੇਤਰਾ , ਕਰਨਾਲ , ਕੈਥਲ , ਪਾਣੀਪਤ ਹਿਸਾਰ , ਜੀਂਦ , ਰੋਹਤਕ , ਭਿਵਾਨੀ ਤੇ ਸਿਰਸਾ 'ਚ ਕੱਲ੍ਹ 5 ਵਜੇ ਤੱਕ ਇੰਟਰਨੈੱਟ ਸੇਵਾਵਾਂ ਬੰਦ ਰਹਿਣੀਆਂ ।