ਨਸ਼ੇ ‘ਚ ਟੱਲੀ ਨੌਜਵਾਨਾਂ ਨੇ 8 ਸਾਲਾ ਬੱਚੀ ‘ਤੇ ਚੜਾਈ ਕਾਰ,ਹੋਈ ਮੌਤ

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਜਲੰਧਰ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿਥੇ ਰੇਲਵੇ ਸਟੇਸ਼ਨ ਦੇ ਬਾਹਰ ਨਸ਼ੇ 'ਚ ਟੱਲੀ ਨੌਜਵਾਨਾਂ ਨੇ ਫੁੱਟਪਾਥ 'ਤੇ ਸੋ ਰਹੀ ਮਾਂ -ਧੀ 'ਤੇ ਗੱਡੀ ਚੜਾ ਦਿੱਤੀ। ਜਿਸ ਕਾਰਨ ਉਸ ਦੀ ਧੀ ਗੰਭੀਰ ਜਖ਼ਮੀ ਹੋ ਗਈ । ਜਿਸ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ । ਜਿਥੇ ਉਸ ਨੇ ਜਖਮਾਂ ਦੀ ਤਾਬ ਨਾ ਝਲਦੇ ਹੋਏ ਦਮ ਤੋੜ ਦਿੱਤਾ । ਪੁਲਿਸ ਨੇ ਮ੍ਰਿਤਕ ਕੁੜੀ ਦੀ ਮਾਂ ਦੇ ਬਿਆਨਾਂ ਦੇ ਆਧਾਰ 'ਤੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੇ ਗੱਡੀ ਚਲਾ ਰਹੇ ਦਿੱਲੀ ਦੇ ਸ਼ਾਰਦਾ ਵਾਸੀ ਹਰਸ਼ਿਤ ਸ਼ਰਮਾ ਨੂੰ ਗ੍ਰਿਫਤਾਰ ਕਰ ਲਿਆ ਹੈ। ਦੱਸਿਆ ਜਾ ਰਿਹਾ ਕਿ 4 ਨੌਜਵਾਨ ਕਾਰ ''ਚ ਸ਼ਰਾਬ ਪੀ ਕੇ ਭੰਗੜੇ ਪਾ ਰਹੇ ਸੀ। ਇਸ ਦੌਰਾਨ ਇਕ ਮਹਿਲਾ ਆਪਣੀ 8 ਸਾਲਾ ਬੱਚੀ ਨਾਲ ਸੋ ਰਹੀ ਸੀ। ਸ਼ਰਾਬ ਦੇ ਨਸ਼ੇ 'ਚ ਨੌਜਵਾਨਾਂ ਨੇ ਕਾਰ ਫੁੱਟਪਾਥ ਤੇ ਸੋ ਰਹੀ ਮਾਂ -ਧੀ 'ਤੇ ਚੜਾ ਦਿੱਤੀ। ਇਸ ਹਾਦਸੇ ਦੌਰਾਨ ਮਾਂ ਬਚ ਗਈ ਜਦਕਿ ਧੀ ਦੀ ਮੌਤ ਹੋ ਗਈ।