ਸ੍ਰੀਨਗਰ (ਪਾਇਲ): ਅਧਿਕਾਰੀਆਂ ਨੇ ਦੱਸਿਆ ਕਿ ਰਾਜ ਜਾਂਚ ਏਜੰਸੀ (ਐਸਆਈਏ) ਨੇ ਹਾਲ ਹੀ ਵਿੱਚ ਬੇਨਕਾਬ ਹੋਏ ਡਾਕਟਰਾਂ ਦੇ ਅੱਤਵਾਦੀ ਮਾਡਿਊਲ ਦੀ ਚੱਲ ਰਹੀ ਜਾਂਚ ਦੇ ਸਬੰਧ ਵਿੱਚ ਸ਼ੁੱਕਰਵਾਰ ਨੂੰ ਦੋ ਥਾਵਾਂ 'ਤੇ ਤਾਜ਼ਾ ਛਾਪੇਮਾਰੀ ਕੀਤੀ। ਇੱਕ ਉੱਚ ਅਧਿਕਾਰੀ ਨੇ ਦੱਸਿਆ ਕਿ ਐਸਆਈਏ ਦੀ ਇੱਕ ਟੀਮ ਨੇ ਸ਼੍ਰੀਨਗਰ ਦੇ ਦੀਆਰਵਾਨੀ ਬਟਮਾਲੂ ਦੇ ਨਿਵਾਸੀ ਨਿਆਜ਼ ਅਹਿਮਦ ਭੱਟ ਦੇ ਪੁੱਤਰ ਤੁਫੈਲ ਅਹਿਮਦ ਭੱਟ ਦੇ ਘਰ ਦੀ ਤਲਾਸ਼ੀ ਲਈ ਗਈ।
ਦੱਸ ਦਇਏ ਕਿ ਪੇਸ਼ੇ ਤੋਂ ਇੱਕ ਏਸੀ ਟੈਕਨੀਸ਼ੀਅਨ ਤੁਫੈਲ ਨੂੰ ਹਾਲ ਹੀ ਵਿੱਚ ਇਸ ਮਾਮਲੇ ਵਿੱਚ ਕਥਿਤ ਸ਼ਮੂਲੀਅਤ ਲਈ ਏਜੰਸੀ ਨੇ ਗ੍ਰਿਫ਼ਤਾਰ ਕੀਤਾ ਸੀ। ਅਧਿਕਾਰੀ ਨੇ ਅੱਗੇ ਕਿਹਾ ਕਿ ਉਸੇ ਜਾਂਚ ਦੇ ਹਿੱਸੇ ਵਜੋਂ, ਮਾਡਿਊਲ ਨਾਲ ਸਬੰਧਤ ਹੋਰ ਲਿੰਕਾਂ ਅਤੇ ਸਬੂਤਾਂ ਦਾ ਪਤਾ ਲਗਾਉਣ ਦੇ ਉਦੇਸ਼ ਨਾਲ ਗੰਦਰਬਲ ਵਿੱਚ ਇੱਕ ਹੋਰ ਛਾਪਾ ਮਾਰਿਆ ਗਿਆ ਸੀ। ਖ਼ਬਰ ਲਿਖੇ ਜਾਣ ਤੱਕ ਪੁਲਿਸ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਹੋਰ ਵੀ ਖੁਲਾਸੇ ਹੋਣ ਦੀ ਉਮੀਦ ਹੈ।



