ਭਾਰਤ ‘ਚ ਬੰਦ ਹੋਵੇਗੀ ਆਈਫੋਨ 6 ਤੇ 6-ਪਲੱਸ ਦੀ ਵਿਕਰੀ

by mediateam

ਨਵੀਂ ਦਿੱਲੀ (ਵਿਕਰਮ ਸਹਿਜਪਾਲ) : ਐਪਲ ਹਮੇਸ਼ਾ ਆਪਣੇ ਪ੍ਰੋਡਕਟਸ ਲਈ ਜਾਣਿਆਂ ਜਾਂਦਾ ਹੈ ਪਰ ਕੁਝ ਮਹੀਨਿਆਂ ਤੋਂ ਐਪਲ ਕੰਪਨੀ ਭਾਰਤ ਤੇ ਚੀਨ ਵਿਚ ਘਾਟੇ 'ਚ ਚਲ ਰਹੀ ਹੈ। ਐਪਲ ਨੂੰ 2  ਵੱਡੇ ਬਾਜ਼ਾਰਾਂ ਤੋਂ ਕਾਫੀ ਨੁਕਸਾਨ ਝੱਲਣਾ ਪੈ ਰਿਹਾ ਹੈ। ਇਸ ਤੋਂ ਬਾਅਦ ਹੁਣ ਕੰਪਨੀ ਨੇ ਭਾਰਤੀ ਯੂਜ਼ਰਸ ਨੂੰ ਝਟਕਾ ਦਿੱਤਾ ਹੈ। ਕੰਪਨੀ ਨੇ ਆਈਫੋਨ 6 ਤੇ 6 ਪਲੱਸ ਦੀ ਸੇਲ ਨੂੰ ਭਾਰਤ 'ਚ ਬੰਦ ਕਰਨ ਦਾ ਫੈਸਲਾ ਲਿਆ ਹੈ। ਅਜਿਹਾ ਇਸ ਲਈ ਕੀਤਾ ਜਾ ਰਿਹਾ ਹੈ ਤਾਂ ਜੋ ਐਪਲ ਨੂੰ ਭਾਰਤ 'ਚ ਪਹਿਲਾਂ ਵਾਲੀ ਥਾਂ ਹਾਸਲ ਹੋ ਸਕੇ। ਭਾਰਤੀ ਮਾਰਕਿਟ 'ਚ ਆਈਫੋਨ 6 ਤੇ 6ਐਸ ਦੀਆਂ ਕੀਮਤਾਂ 'ਚ 5000 ਰੁਪਏ ਤਕ ਦੀ ਕਮੀ ਕੀਤੀ ਗਈ ਸੀ। 

ਦੋਵੇਂ ਮਾਡਲ 2014 'ਚ ਲੌਂਚ ਕੀਤੇ ਗਏ ਸੀ। 32 ਜੀਬੀ ਵਾਲੇ  ਆਈਫੋਨ 6, ਦੀ ਕੀਮਤ 24,900 ਰੁਪਏ ਤੇ 6ਐਸ ਦੀ ਕੀਮਤ 29,900 ਰੁਪਏ ਸੀ। ਐਪਲ ਭਾਰਤ 'ਚ ਕੁਝ ਟ੍ਰੇਡ ਪਾਰਟਨਰਸ ਨਾਲ ਕੰਮ ਕਰਨਾ ਚਾਹੁੰਦੀ ਹੈ ਜਿਸ ਨਾਲ ਵੇਚਣ ਦਾ ਤਰੀਕਾ ਹੋਰ ਵਧੀਆ ਹੋ ਸਕੇ। ਕੰਪਨੀ ਆਪਣਾ ਡਿਸਟ੍ਰੀਬਿਊਸ਼ਨ ਕਾਂਟ੍ਰੈਕਟ ਆਰਪੀ ਟੈੱਕ ਨਾਲ ਇਸੇ ਸਾਲ ਅਪ੍ਰੈਲ 'ਚ ਖ਼ਤਮ ਕਰ ਰਹੀ ਹੈ। ਇਸ ਤੋਂ ਬਾਅਦ ਕੰਪਨੀ Ingram Micro ਤੇ Redington ਨਾਲ ਕੰਮ ਕਰੇਗੀ। ਪਿਛਲੇ ਸਾਲ ਭਾਰਤ 'ਚ 5 ਡਿਸਟ੍ਰੀਬਿਊਸ਼ਨ ਸੀ।