IPL 2020: ਚੇਨੱਈ ਨੂੰ 44 ਦੌੜਾਂ ਨਾਲ ਹਰਾ ਦਿੱਲੀ ਨੇ ਲਗਾਤਾਰ ਜਿੱਤਿਆ ਦੂਜਾ ਮੈਚ

by vikramsehajpal

ਦੁਬਈ (NRI MEDIA) : ਪਹਿਲਾਂ ਬੱਲੇਬਾਜ਼ੀ ਦਿੱਲੀ ਕੈਪੀਟਲਜ਼ ਨੇ 20 ਓਵਰਾਂ ਵਿੱਚ 3 ਵਿਕਟਾਂ ਦੇ ਨੁਕਸਾਨ 'ਤੇ 175 ਦੌੜਾਂ ਬਣਾਈਆਂ, ਜਿਸ ਦੇ ਜਵਾਬ ਵਿੱਚ ਚੇਨੱਈ 20 ਓਵਰਾਂ ਵਿੱਚ 7 ਵਿਕਟਾਂ ਗੁਆ ਕੇ 131 ਦੌੜਾਂ ਹੀ ਬਣਾ ਸਕੀ। ਚੇਨੱਈ ਲਈ ਫਾਫ ਡੂ ਪਲੇਸਿਸ ਨੇ 35 ਗੇਂਦਾਂ 'ਤੇ ਚਾਰ ਚੌਕਿਆਂ ਦੀ ਮਦਦ ਨਾਲ 43 ਦੌੜਾਂ ਬਣਾਈਆਂ।

ਅਖ਼ੀਰ ਵਿੱਚ ਮਹਿੰਦਰ ਸਿੰਘ ਨੇ ਨੇ 12 ਗੇਂਦਾਂ ਵਿੱਚ 15 ਦੌੜਾਂ ਬਣਾਈਆਂ। ਦਿੱਲੀ ਲਈ ਪ੍ਰਿਥਵੀ ਸ਼ਾਅ ਨੇ 43 ਗੇਂਦਾਂ 'ਤੇ 9 ਚੌਕਿਆਂ ਅਤੇ ਇੱਕ ਛੱਕੇ ਦੀ ਮਦਦ ਨਾਲ 64 ਦੌੜਾਂ ਦੀ ਪਾਰੀ ਖੇਡੀ।

ਸ਼ਿਖਰ ਧਵਨ ਨੇ 35 ਦੌੜਾਂ ਬਣਾਈਆਂ। ਰਿਸ਼ਬ ਪੰਤ ਨੇ ਨਾਬਾਦ 37 ਦੌੜਾਂ ਦਾ ਯੋਗਦਾਨ ਪਾਇਆ।ਚੇਨੱਈ ਲਈ ਪੀਯੂਸ਼ ਚਾਵਲਾ ਨੇ ਦੋ ਵਿਕਟਾਂ ਲਈਆਂ। ਸੈਮ ਕਰਨ ਨੂੰ ਇੱਕ ਸਫ਼ਲਤਾ ਮਿਲੀ। ਦਿੱਲੀ ਦੀ ਇਹ ਦੋ ਮੈਚਾਂ ਵਿੱਚ ਦੂਜੀ ਜਿੱਤ ਹੈ, ਜਦਕਿ ਚੇਨੱਈ ਨੂੰ ਤਿੰਨ ਮੈਚਾਂ ਵਿੱਚ ਦੂਜੀ ਹਾਰ ਮਿਲੀ ਹੈ।