IPL 2020 – ਰਾਜਸਥਾਨ ਨੂੰ 57 ਦੌੜਾਂ ਨਾਲ ਹਰਾ ਮੁੰਬਈ ਦੀ ਸ਼ਾਨਦਾਰ ਜਿੱਤ

by vikramsehajpal

ਸਪੋਰਟਸ ਡੈਸਕ (NRI MEDIA) - ਮੁੰਬਈ ਇੰਡੀਅਨਜ਼ ਦੀ ਟੀਮ ਨੇ ਸੂਰਯਕੁਮਾਰ ਯਾਦਵ ਨੇ ਸ਼ਾਨਦਾਰ ਅਰਧ ਸੈਂਕੜੇ ਤੋਂ ਬਾਅਦ ਜਸਪ੍ਰੀਤ ਬੁਮਰਾਹ ਅਤੇ ਟ੍ਰੇਂਟ ਬੋਲਟ ਦੀ ਤੂਫਾਨੀ ਗੇਂਦਬਾਜ਼ੀ ਨਾਲ ਰਾਜਸਥਾਨ ਰਾਇਲਜ਼ ਨੂੰ 57 ਦੌੜਾਂ ਨਾਲ ਹਰਾ ਕੇ ਅੰਕ ਸੂਚੀ 'ਚ ਚੋਟੀ ਦਾ ਸਥਾਨ ਹਾਸਲ ਕਰ ਲਿਆ ਹੈ।

ਦੱਸ ਦਈਏ ਕਿ ਸੂਰਯਕੁਮਾਰ ਨੇ 47 ਗੇਂਦਾਂ 'ਚ 11 ਚੌਕਿਆਂ ਅਤੇ 2 ਛੱਕਿਆਂ ਦੀ ਮਦਦ ਨਾਲ ਅਜੇਤੂ 79 ਦੌੜਾਂ ਦੀ ਆਪਣੇ ਆਈ. ਪੀ. ਐੱਲ. ਕਰੀਅਰ ਦੀ ਸਰਵਸ੍ਰੇਸ਼ਠ ਪਾਰੀ ਖੇਡੀ ਜਿਸ ਦੇ ਦਮ ਤੇ ਮੁੰਬਈ ਨੇ ਚਾਰ ਵਿਕਟ 'ਤੇ 193 ਦੌੜਾਂ ਦੇ ਮਜ਼ਬੂਤ ਸਕੋਰ ਬਣਾਇਆ। ਇਸਦੇ ਜਵਾਬ 'ਚ ਰਾਇਲਜ਼ ਦੀ ਟੀਮ 18.1 ਓਵਰ 'ਚ 136 ਦੌੜਾਂ 'ਤੇ ਢੇਰ ਹੋ ਗਈ।