ਸਪੋਰਟਸ ਡੈਸਕ (NRI MEDIA) : ਆਲ ਰਾਉਂਡਰ ਸਟੋਇੰਸ ਦੀ ਅਗਵਾਈ 'ਚ ਬੱਲੇਬਾਜ਼ਾਂ ਦੇ ਕਮਾਲ ਤੋਂ ਬਾਅਦ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਨਾਲ ਦਿੱਲੀ ਕੈਪੀਟਲਸ ਨੇ ਇੰਡੀਅਨ ਪ੍ਰੀਮੀਅਰ ਲੀਗ 'ਚ ਸੋਮਵਾਰ ਨੂੰ ਇੱਥੇ ਰਾਇਲ ਚੈਲੰਜਰਜ਼ ਬੈਂਗਰੁਲੂ (ਆਈ. ਸੀ. ਬੀ.) ਨੂੰ 59 ਦੌੜਾਂ ਨਾਲ ਹਰਾ ਕੇ ਅੰਕ ਸੂਚੀ 'ਚ ਚੋਟੀ 'ਤੇ ਪਹੁੰਚ ਗਈ ਹੈ।
ਬੈਂਗਲੁਰੂ ਦੀ ਟੀਮ 9 ਵਿਕਟਾਂ 'ਤੇ 20 ਓਵਰਾਂ 'ਚ 137 ਦੌੜਾਂ ਹੀ ਬਣਾ ਸਕੀ। ਬੈਂਗਲੁਰੂ ਟੀਮ ਵਲੋਂ ਕਪਤਾਨ ਕੋਹਲੀ ਨੇ 39 ਗੇਂਦਾਂ 'ਚ 2 ਚੌਕਿਆਂ ਅਤੇ 1 ਛੱਕੇ ਦੀ ਮਦਦ ਨਾਲ 43 ਦੌੜਾਂ ਬਣਾਈਆਂ।



