IPL 2022: ਦੋ ਗਰੁੱਪਾਂ ‘ਚ ਵੰਡੀਆਂ 10 ਟੀਮਾਂ, ਜਾਣੋ

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : IPL ਗਵਰਨਿੰਗ ਕੌਂਸਲ ਦੁਆਰਾ ਇਹ ਘੋਸ਼ਣਾ ਕੀਤੀ ਗਈ ਕਿ IPL ਦੇ 15ਵੇਂ ਸੀਜ਼ਨ ਦੇ ਸਾਰੇ ਲੀਗ ਪੜਾਅ ਦੇ ਮੈਚ ਮੁੰਬਈ ਅਤੇ ਪੁਣੇ ਵਿੱਚ ਖੇਡੇ ਜਾਣਗੇ। ਇਸ ਵਾਰ ਕੁੱਲ 70 ਲੀਗ ਮੈਚ ਖੇਡੇ ਜਾਣਗੇ ਜੋ ਮੁੰਬਈ ਅਤੇ ਪੁਣੇ ਦੇ ਚਾਰ ਸਟੇਡੀਅਮਾਂ ਵਿੱਚ ਖੇਡੇ ਜਾਣਗੇ। ਹਾਲਾਂਕਿ ਪਲੇਆਫ ਮੈਚ ਕਿੱਥੇ ਖੇਡੇ ਜਾਣਗੇ, ਇਸ ਦਾ ਫੈਸਲਾ ਬਾਅਦ ਵਿੱਚ ਕੀਤਾ ਜਾਵੇਗਾ।
ਇਸ ਵਾਰ ਇਸ ਟੂਰਨਾਮੈਂਟ ਵਿੱਚ ਕੁੱਲ 10 ਟੀਮਾਂ ਭਾਗ ਲੈਣਗੀਆਂ ਅਤੇ ਇਨ੍ਹਾਂ ਟੀਮਾਂ ਨੂੰ ਦੋ ਗਰੁੱਪਾਂ ਵਿੱਚ ਵੰਡਿਆ ਗਿਆ ਹੈ।

ਗਰੁੱਪ ਏ - ਮੁੰਬਈ ਇੰਡੀਅਨਜ਼, ਦਿੱਲੀ ਕੈਪੀਟਲਜ਼, ਕੋਲਕਾਤਾ ਨਾਈਟ ਰਾਈਡਰਜ਼, ਰਾਜਸਥਾਨ ਰਾਇਲਜ਼, ਲਖਨਊ ਸੁਪਰ ਜਾਇੰਟਸ।
ਗਰੁੱਪ ਬੀ - ਚੇਨਈ ਸੁਪਰ ਕਿੰਗਜ਼, ਸਨਰਾਈਜ਼ਰਜ਼ ਹੈਦਰਾਬਾਦ, ਰਾਇਲ ਚੈਲੇਂਜਰਜ਼ ਬੈਂਗਲੁਰੂ, ਪੰਜਾਬ ਕਿੰਗਜ਼ ਅਤੇ ਗੁਜਰਾਤ ਟਾਇਟਨਸ।