IPL 2022 : MS Dhoni ਮੁੜ ਬਣੇ CSK ਦੇ Captain, ਰਵਿੰਦਰ ਜਡੇਜਾ ਨੇ ਛੱਡੀ ਕਪਤਾਨੀ

by jaskamal

ਨਿਊਜ਼ ਡੈਸਕ : IPL ਦੇ ਇਤਿਹਾਸ 'ਚ ਅਜਿਹਾ ਪਹਿਲੀ ਵਾਰ ਹੋਇਆ ਹੈ, ਜਦੋਂ ਕਿਸੇ ਖਿਡਾਰੀ ਨੇ ਲੀਗ ਦੇ ਵਿਚਕਾਰ ਹੀ ਕਪਤਾਨੀ ਛੱਡ ਦਿੱਤੀ ਤੇ ਫਿਰ ਤੋਂ ਪੁਰਾਣੇ ਕਪਤਾਨ ਨੂੰ ਇਹ ਜ਼ਿੰਮੇਵਾਰੀ ਸੌਂਪ ਦਿੱਤੀ ਗਈ ਹੋਵੇ। IPL ਦੇ 15ਵੇਂ ਸੀਜ਼ਨ ਦੀ ਸ਼ੁਰੂਆਤ ਤੋਂ ਠੀਕ ਪਹਿਲਾਂ ਸੀਐੱਸਕੇ ਟੀਮ ਦੇ ਸਾਬਕਾ ਕਪਤਾਨ ਐੱਮਐੱਸ ਧੋਨੀ ਨੇ ਟੀਮ ਦੀ ਕਪਤਾਨੀ ਛੱਡ ਦਿੱਤੀ ਸੀ ਤੇ ਰਵਿੰਦਰ ਜਡੇਜਾ ਨੂੰ ਟੀਮ ਦਾ ਕਪਤਾਨ ਬਣਾਇਆ ਗਿਆ ਸੀ ਪਰ ਇਸ ਸੀਜ਼ਨ 'ਚ ਇਕ ਵਾਰ ਫਿਰ 8 ਮੈਚਾਂ 'ਚ ਕਪਤਾਨੀ ਕਰਨ ਤੋਂ ਬਾਅਦ ਜਡੇਜਾ ਨੇ ਟੀਮ ਦੀ ਕਪਤਾਨੀ ਛੱਡ ਕੇ ਦੁਬਾਰਾ ਇਹ ਜ਼ਿੰਮੇਵਾਰੀ ਐੱਮਐੱਸ ਧੋਨੀ ਨੂੰ ਸੌਂਪ ਦਿੱਤੀ ਹੈ।

ਰਵਿੰਦਰ ਜਡੇਜਾ ਦੇ ਕਪਤਾਨੀ ਛੱਡਣ ਤੋਂ ਬਾਅਦ ਸੀਐੱਸਕੇ ਵੱਲੋਂ ਇਕ ਬਿਆਨ ਜਾਰੀ ਕੀਤਾ ਗਿਆ, ਜਿਸ 'ਚ ਦੱਸਿਆ ਗਿਆ ਹੈ ਕਿ ਰਵਿੰਦਰ ਜਡੇਜਾ ਨੇ ਆਪਣੀ ਖੇਡ 'ਤੇ ਧਿਆਨ ਦੇਣ ਕਾਰਨ ਇਹ ਫੈਸਲਾ ਲਿਆ ਤੇ ਕਪਤਾਨੀ ਛੱਡ ਦਿੱਤੀ ਹੈ। ਇਸ ਦੇ ਨਾਲ ਹੀ ਐੱਮਐੱਸ ਧੋਨੀ ਨੇ ਵੀ ਰਵਿੰਦਰ ਜਡੇਜਾ ਦੀ ਬੇਨਤੀ ਨੂੰ ਸਵੀਕਾਰ ਕਰ ਲਿਆ ਅਤੇ ਰਵਿੰਦਰ ਜਡੇਜਾ ਨੂੰ ਆਪਣੀ ਖੇਡ 'ਤੇ ਧਿਆਨ ਦੇਣ ਲਈ ਕਿਹਾ।