IPL 2022 : ਧਵਨ ਦੇ ਦਮ ‘ਤੇ ਜਿੱਤਿਆ ਪੰਜਾਬ, ਚੇਨਈ ਨੂੰ 11 ਦੌੜਾਂ ਨਾਲ ਦਿੱਤੀ ਮਾਤ

by jaskamal

ਨਿਊਜ਼ ਡੈਸਕ : ਪੰਜਾਬ ਕਿੰਗਜ਼ ਨੇ ਸੋਮਵਾਰ ਨੂੰ ਮੁੰਬਈ ਦੇ ਵਾਨਖੇੜੇ ਸਟੇਡੀਅਮ ਵਿਚ ਚੇਨਈ ਸੁਪਰ ਕਿੰਗਜ਼ ਖ਼ਿਲਾਫ਼ ਆਈਪੀਐੱਲ ਮੈਚ ਵਿਚ 11 ਦੌੜਾਂ ਨਾਲ ਜਿੱਤ ਦਰਜ ਕੀਤੀ। ਪੰਜਾਬ ਨੇ ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਸ਼ਿਖਰ ਧਵਨ ਦੇ ਦਮ 'ਤੇ ਤੈਅ 20 ਓਵਰਾਂ 'ਚ ਚਾਰ ਵਿਕਟਾਂ 'ਤੇ 187 ਦੌੜਾਂ ਦਾ ਸਕੋਰ ਬਣਾਇਆ। ਜਵਾਬ ਵਿਚ ਚੇਨਈ ਦੀ ਟੀਮ ਅੰਬਾਤੀ ਰਾਇਡੂ ਦੀ 39 ਗੇਂਦਾਂ 'ਤੇ ਖੇਡੀ ਗਈ 78 ਦੌੜਾਂ ਦੀ ਧਮਾਕੇਦਾਰ ਪਾਰੀ ਦੇ ਬਾਵਜੂਦ ਛੇ ਵਿਕਟਾਂ 'ਤੇ 176 ਦੌੜਾਂ ਹੀ ਬਣਾ ਸਕੀ ਤੇ 11 ਦੌੜਾਂ ਨਾਲ ਮੈਚ ਹਾਰ ਗਈ।

ਇਸ ਤੋਂ ਪਹਿਲਾਂ ਪੰਜਾਬ ਦੇ ਕਪਤਾਨ ਮਯੰਕ ਅਗਰਵਾਲ 21 ਗੇਂਦਾਂ ਵਿਚ 18 ਦੌੜਾਂ ਬਣਾ ਕੇ ਆਊਟ ਹੋਏ। ਉਨ੍ਹਾਂ ਨੇ ਆਪਣੀ ਪਾਰੀ ਵਿਚ ਦੋ ਚੌਕੇ ਲਾਏ।ਸਲਾਮੀ ਬੱਲੇਬਾਜ਼ ਸ਼ਿਖਰ ਧਵਨ ਪੰਜਾਬ ਵੱਲੋਂ ਸਰਬੋਤਮ ਸਕੋਰਰ ਰਹੇ ਜਿਨ੍ਹਾਂ ਨੇ 59 ਗੇਂਦਾਂ ਵਿਚ ਨੌਂ ਚੌਕਿਆਂ ਤੇ ਦੋ ਛੱਕਿਆਂ ਦੀ ਮਦਦ ਨਾਲ ਅਜੇਤੂ 88 ਦੌੜਾਂ ਬਣਾਈਆਂ। ਇਸ ਤੋਂ ਇਲਾਵਾ ਰਾਜਪਕਸ਼ੇ ਨੇ 32 ਗੇਂਦਾਂ ਵਿਚ 42 ਦੌੜਾਂ ਦਾ ਯੋਗਦਾਨ ਦਿੱਤਾ