IPL 2023: ਹੈਦਰਾਬਾਦ ਤੇ ਰਾਜਸਥਾਨ ਦਾ ਮਹਾ ਮੁਕਾਬਲਾ ਜਲਦ ਸ਼ੁਰੂ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : IPL 2023 ਦਾ ਚੋਥਾ ਮੈਚ ਹੈਦਰਾਬਾਦ ਤੇ ਰਾਜਸਥਾਨ ਵਿਚਾਲੇ ਹੈਦਰਾਬਾਦ ਦੇ ਰਾਜੀਵ ਗਾਂਧੀ ਇੰਟਰਨੈਸ਼ਨਲ ਸਟੇਡੀਅਮ 'ਚ ਜਲਦ ਸ਼ੁਰੂ ਹੋਣ ਜਾ ਰਿਹਾ ਹੈ। ਦੱਸ ਦਈਏ ਕਿ ਹੈਦਰਾਬਾਦ ਪਿਛਲੇ ਸਾਲ 8ਵੇ ਨੰਬਰ 'ਤੇ ਰਿਹਾ ਸੀ, ਜਦਕਿ ਰਾਜਸਥਾਨ ਨੇ ਖ਼ਿਤਾਬੀ ਮੈਚ ਖੇਡਿਆ ਸੀ। ਜਾਣਕਾਰੀ ਅਨੁਸਾਰ 2 ਅਪ੍ਰੈਲ ਯਾਨੀ ਅੱਜ ਰਾਜੀ ਗਾਂਧੀ ਇੰਟਰਨੈਸ਼ਨਲ ਸਟੇਡੀਅਮ 'ਚ ਮੌਸਮ 'ਚ ਬਦਲਾਵ ਦੇਖਣ ਨੂੰ ਮਿਲ ਸਕਦਾ ਹੈ। ਰਾਜਸਥਾਨ ਤੇ ਹੈਦਰਾਬਾਦ ਵਿੱਚ ਹੋਣ ਵਾਲੇ ਮੈਚ ਦੌਰਾਨ ਮੀਂਹ ਪੈਣ ਦੀ ਕੋਈ ਸੰਭਾਵਨਾ ਨਹੀ ਹੈ। ਮੌਸਮ ਵਿਭਾਗ ਅਨੁਸਾਰ ਮੈਚ ਦੌਰਾਨ ਤਾਪਮਾਨ 23 ਡਿਗਰੀ ਤੋਂ 38 ਡਿਗਰੀ ਸੈਲਸੀਅਸ ਹੋ ਸਕਦਾ ਹੈ।

More News

NRI Post
..
NRI Post
..
NRI Post
..