BBL ਨਾਲੋਂ IPL ਜਿਆਦਾ ਸ਼ਾਨਦਾਰ ਲੀਗ : ਸਟੀਵ ਸਮਿਥ

by mediateam

ਸਪੋਰਟਸ ਡੈਸਕ (ਵਿਕਰਮ ਸਹਿਜਪਾਲ) : ਆਸਟਰੇਲੀਆ ਦੇ ਸਟੀਵ ਸਮਿਥ ਪਿਛਲੇ ਆਈ.ਪੀ.ਐੱਲ. ਸੀਜ਼ਨ 'ਚ ਬੈਨ ਦੇ ਚਲਦੇ ਨਹੀਂ ਖੇਡ ਸਕੇ ਸਨ ਜਦਕਿ ਇਸ ਵਾਰ ਉਹ ਆਪਣੀ ਟੀਮ ਰਾਜਸਥਾਨ ਰਾਇਲਸ ਨਾਲ ਜੁੜੇ ਹਨ। ਇਸ ਦੌਰਾਨ ਸਮਿਥ ਨੇ ਆਈ.ਪੀ.ਐੱਲ. ਅਤੇ ਆਸਟਰੇਲੀਆ ਦੀ ਬਿਗ ਬੈਸ਼ ਲੀਗ ਦੋਹਾਂ ਨੂੰ ਸ਼ਾਨਦਾਰ ਦੱਸਿਆ ਹੈ ਪਰ ਉਹ ਆਈ.ਪੀ.ਐੱਲ. ਨੂੰ ਇਕ ਮਾਮਲੇ 'ਚ ਖਾਸ ਮੰਨਦੇ ਹਨ। ਰਾਜਸਥਾਨ ਰਾਇਲਸ ਦੀ ਅਧਿਕਾਰਤ ਵੈੱਬਸਾਈਟ ਮੁਤਾਬਕ ਸਮਿਥ ਨੇ ਕਿਹਾ, ''ਬੀ.ਬੀ.ਐੱਲ. ਅਤੇ ਆਈ.ਪੀ.ਐੱਲ. ਦੋਵੇਂ ਹੀ ਸ਼ਾਨਦਾਰ ਲੀਗ ਹਨ, ਪਰ ਇੱਥੇ ਮੈਂ ਬਹੁਤ ਆਨੰਦ ਮਾਣਿਆ ਹੈ|

ਜਿਸ ਦਾ ਕਾਰਨ ਹੈ ਇੱਥੇ ਵੱਡੀ ਗਿਣਤੀ 'ਚ ਮੌਜੂਦ ਦਰਸ਼ਕ ਸ਼ਾਨਦਾਰ ਹੁੰਦੇ ਹਨ। ਨਾਲ ਹੀ ਦੁਨੀਆ ਭਰ ਦੇ ਖਿਡਾਰੀਆਂ ਦੇ ਖਿਲਾਫ ਖੇਡਣ ਦਾ ਮੌਕਾ ਮਿਲਦਾ ਹੈ।'' ਅੱਗੇ ਸਮਿਥ ਨੇ ਕਿਹਾ, ਟੀਮ ਨਾਲ ਵਾਪਸ ਜੁੜਨਾ ਸ਼ਾਨਦਾਰ ਹੈ। ਮੈਨੂੰ ਗ੍ਰਾਊਂਡ (ਸਵਾਈਮਾਨ ਸਿੰਘ) ਅਤੇ ਬਾਕੀ ਸਭ ਚੰਗਾ ਦਿਸ ਰਿਹਾ ਹੈ। ਖਿਡਾਰੀ ਸਖਤ ਟ੍ਰੇਨਿੰਗ ਲੈ ਰਹੇ ਹਨ ਅਤੇ ਮੈਂ ਫੀਲਡ 'ਚ ਜਾਣ ਲਈ ਇੰਤਜ਼ਾਰ ਨਹੀਂ ਕਰ ਸਕਦਾ।''

More News

NRI Post
..
NRI Post
..
NRI Post
..