IPL 2020 FINAL – ਅੱਜ ਹੋਵੇਗਾ ਦਿੱਲੀ ਤੇ ਮੁੰਬਈ ਦਾ ਫਾਈਨਲ ਮੁਕਾਬਲਾ

by vikramsehajpal

ਦੁਬਈ (ਐਨ.ਆਰ.ਆਈ. ਮੀਡਿਆ) : ਪੰਜਵਾਂ ਖ਼ਿਤਾਬ ਜਿੱਤਣ ਦੇ ਇਰਾਦੇ ਨਾਲ ਸਿਤਾਰਿਆਂ ਨਾਲ ਸਜੀ ਮੁੰਬਈ ਇੰਡੀਅਨਜ਼ ਮੰਗਲਵਾਰ ਨੂੰ ਆਈਪੀਐੱਲ 'ਚ ਪਹਿਲੀ ਵਾਰ ਖ਼ਿਤਾਬੀ ਮੁਕਾਬਲੇ 'ਚ ਦਿੱਲੀ ਕੈਪੀਟਲਜ਼ ਨਾਲ ਅੱਜ ਭਿੜੇਗੀ। ਰੋਮਾਂਚ ਨਾਲ ਭਰੇ ਮੁਕਾਬਿਲਆਂ ਦੇ 52 ਦਿਨ ਪੂਰੇ ਹੋਣ ਤੋਂ ਬਾਅਦ ਹੁਣ ਇਸ ਖ਼ਾਸ ਆਈਪੀਐੱਲ ਦਾ ਆਖ਼ਰੀ ਮੁਕਾਬਲਾ ਅੱਜ ਹੈ।

ਦੱਸ ਦਈਏ ਕਿ ਮੁੰਬਈ ਇੰਡੀਅਨਜ਼ ਤੇ ਦਿੱਲੀ ਕੈਪੀਟਲਜ਼ ਦੀ ਟੀਮ ਇਸ ਸੈਸ਼ਨ 'ਚ ਮਜ਼ਬੂਤ ਆਪਣੇ ਗੇਂਦਬਾਜ਼ੀ ਹਮਲੇ ਕਾਰਨ ਬਣੀ ਹੈ। ਮੁੰਬਈ ਕੋਲ ਜਸਪ੍ਰਰੀਤ ਬੁਮਰਾਹ ਤੇ ਟ੍ਰੈਂਟ ਬੋਲਟ ਹਨ ਜਦੋਂ ਕਿ ਦਿੱਲੀ ਕੈਪੀਟਲਜ਼ ਕੋਲ ਗੈਗਿਸੋ ਰਬਾਦਾ ਤੇ ਏਨਰਿਕ ਨੋਤਰਜੇ ਹਨ।