IPL 2020: ਸੁਪਰ ਓਵਰ ‘ਚ ਬੰਗਲੌਰ ਨੇ ਮੁੰਬਈ ਨੂੰ ਹਰਾ ਕੇ ਜਿੱਤਿਆ ਮੈਚ

by vikramsehajpal

ਵੈੱਬ ਡੈਸਕ (NRI MEDIA) : ਏ.ਬੀ. ਡਿਵੀਲੀਅਰਸ ਦੀ ਧੂਮ ਅਤੇ ਨਵਦੀਪ ਸੈਣੀ ਦੀ ਸੁਪਰ ਓਵਰ ਵਿੱਚ ਕਸੀ ਹੋਈ ਗੇਂਦਬਾਜ਼ੀ ਨਾਲ ਰਾਇਲ ਚੈਲੰਜ਼ਰ ਬੰਗਲੌਰ ਨੇ ਸੋਮਵਾਰ ਨੂੰ ਰੋਮਾਂਚ ਨਾਲ ਭਰਪੂਰ ਵੱਡੇ ਟੀਚੇ ਵਾਲੇ ਮੈਚ ਵਿੱਚ ਮੁੰਬਈ ਇੰਡੀਅਨਜ਼ 'ਤੇ ਜਿੱਤ ਦਰਜ ਕਰਕੇ ਇੰਡੀਅਨ ਪ੍ਰੀਮੀਅਰ ਲੀਗ ਵਿੱਚ ਦੋ ਮਹੱਤਵਪੂਰਨ ਅੰਕ ਹਾਸਲ ਕਰ ਲਏ ਹਨ। ਆਰ.ਸੀ.ਬੀ ਨੇ ਪਹਿਲਾਂ ਬੱਲੇਬਾਜ਼ੀ ਦਾ ਸੱਦਾ ਮਿਲਣ 'ਤੇ ਤਿੰਨ ਵਿਕਟਾਂ 'ਤੇ 201 ਦੌੜਾਂ ਦਾ ਵੱਡਾ ਟੀਚਾ ਬਣਾਇਆ। ਮੁੰਬਈ ਨੇ ਜਵਾਬ ਵਿੱਚ 5 ਵਿਕਟਾਂ ਦੇ ਨੁਕਸਾਨ 'ਤੇ ਟੀਚੇ ਨੂੰ ਛੂੰਹਦੇ ਹੋਏ ਮੈਚ ਸੁਪਰ ਓਵਰ ਤੱਕ ਪਹੁੰਚਾਇਆ।

ਮੁੰਬਈ ਨੇ 99 ਦੌੜਾਂ ਦੀ ਸ਼ਾਨਦਾਰ ਪਾਰੀ ਖੇਡਣ ਵਾਲੇ ਇਸ਼ਾਨ ਕਿਸ਼ਨ ਦੀ ਥਾਂ ਕੀਰੇਨ ਪੋਲਾਰਡ ਅਤੇ ਹਾਰਦਿਕ ਪਾਂਡਿਆ ਨੂੰ ਸੁਪਰ ਓਵਰ ਵਿੱਚ ਬੱਲੇਬਾਜ਼ੀ ਲਈ ਉਤਾਰਿਆ ਪਰ ਨਵਦੀਪ ਸੈਣੀ ਨੇ ਇਸ ਓਵਰ ਵਿੱਚ ਸਿਰਫ਼ 7 ਦੌੜਾਂ ਦਿੱਤੀਆਂ। ਮੁੰਬਈ ਦੀ ਤਰਫ਼ੋਂ ਜਸਪ੍ਰੀਤ ਬੁਮਰਾਹ ਨੇ ਪਹਿਲੀਆਂ ਤਿੰਨ ਗੇਂਦਾਂ 'ਤੇ ਸਿਰਫ਼ 2 ਦੌੜਾਂ ਦਿੱਤੀਆਂ, ਪਰ ਡਿਵੀਲੀਅਰਸ ਨੇ ਚੌਥੀ ਗੇਂਦ 'ਤੇ ਚੌਕਾ ਲਗਾਇਆ। ਬੁਮਰਾਹ ਦੀ ਅਗਲੀ ਗੇਂਦ 'ਤੇ ਸਿਰਫ਼ ਇੱਕ ਦੌੜ ਮਿਲੀ। ਅਖ਼ੀਰ ਵਿਰਾਟ ਕੋਹਲੀ ਨੇ ਚੌਕਾ ਲਗਾ ਕੇ ਟੀਮ ਨੂੰ ਜਿੱਤ ਦਿਵਾਈ।

More News

NRI Post
..
NRI Post
..
NRI Post
..