IPL T20 : ਪੰਤ ਦੇ ਕਮਾਲ ਨਾਲ ਦਿੱਲੀ ਨੇ ਹੈਦਰਾਬਾਦ ਨੂੰ ਹਰਾਇਆ

by mediateam

ਸਪੋਰਟਸ ਡੈਸਕ (ਵਿਕਰਮ ਸਹਿਜਪਾਲ) : ਆਈਪੀਐਲ ਸੀਜ਼ਨ 12 ਦੇ ਐਲੀਮੀਨੇਟਰ ਮੁਕਾਬਲੇ ਵਿੱਚ ਦਿੱਲੀ ਨੇ ਹੈਦਰਾਬਾਦ ਨੂੰ 2 ਵਿਕਟਾਂ ਨਾਲ ਹਰਾ ਦਿੱਤਾ। ਦਿੱਲੀ ਦੀ ਇਸ ਜਿੱਤ ਵਿੱਚ ਰਿਸ਼ਭ ਪੰਤ ਦੀ ਪਾਰੀ ਅਹਿਮ ਰਹੀ। ਆਈਪੀਐਲ ਇਤਿਹਾਸ ਵਿੱਚ ਦਿੱਲੀ ਦੀ ਪਲੇਆਫ਼ ਵਿੱਚ ਪਹਿਲੀ ਜਿੱਤ ਹੈ। ਦਿੱਲੀ ਵੱਲੋਂ ਸਭ ਤੋਂ ਜ਼ਿਆਦਾ ਦੌੜਾਂ ਪ੍ਰਿਥਵੀ ਸ਼ਾਅ ਨੇ ਬਣਾਏ। 

49 ਦੌੜਾਂ ਬਣਾਉਣ ਵਾਲੇ ਰਿਸ਼ਭ ਪੰਤ ਨੇ ਮੈਚ ਜਿਤਾਊ ਪਾਰੀ ਖੇਡੀ। ਰਿਸ਼ਭ ਨੇ 21 ਗੇਂਦਾਂ ਵਿੱਚ 5 ਛੱਕਿਆਂ ਅਤੇ 2 ਚੌਕਿਆਂ ਦੀ ਮਦਦ ਨਾਲ 49 ਦੌੜਾਂ ਬਣਾਈਆਂ।ਇਸ ਤੋਂ ਪਹਿਲਾ ਦਿੱਲੀ ਨੇ ਟਾਸ ਜਿੱਤ ਕੇ ਪਹਿਲੇ ਗੇਂਦਬਾਜ਼ੀ ਦਾ ਫ਼ੈਸਲਾ ਕੀਤਾ। 

ਹੈਦਰਾਬਾਦ ਨੇ ਅੱਜ ਦੇ ਮੈਚ ਵਿਚ ਯੂਸੁਫ਼ ਪਠਾਣ ਦੀ ਥਾਂ ਦੀਪਕ ਹੁੱਡਾ ਨੂੰ ਟੀਮ ਵਿੱਚ ਲਿਆ ਅਤੇ ਦਿੱਲੀ ਨੇ ਵੀ ਇੱਕ ਬਦਲਾਅ ਕਰਦਿਆਂ ਕੋਲਿਨ ਮੁਨਰੋ ਨੂੰ ਮੌਕਾ ਦਿੱਤਾ। ਹੁਣ ਦਿੱਲੀ ਦਾ ਮੁਕਾਬਲਾ ਚੇਨੱਈ ਨਾਲ ਹੋਣਾ ਹੈ ਅਤੇ ਇਸ ਮੈਚ ਦੀ ਜੇਤੂ ਮੁੰਬਈ ਨਾਲ ਆਈਪੀਐਲ ਦਾ ਫਾਈਨਲ ਮੈਚ ਖੇਡੇਗੀ।