19 ਸਤੰਬਰ ਤੋਂ ਸ਼ੁਰੂ ਹੋਵੇਗਾ IPL

by

UAE (ਐਨ.ਆਰ.ਆਈ. ਮੀਡਿਆ) : ਭਾਰਤ ਸਰਕਾਰ ਨੇ IPL-2020 ਨੂੰ ਹਰੀ ਝੰਡੀ ਦੇ ਦਿੱਤੀ ਹੈ। BCCI ਮੁਤਾਬਕ ਆਈਪੀਐਲ ਦਾ ਫਾਈਨਲ ਸ਼ਡਿਊਲ ਤੈਅ ਹੋ ਗਿਆ ਹੈ। ਹੁਣ ਇਹ ਟੂਰਨਾਮੈਂਟ 19 ਸਤੰਬਰ ਤੋਂ 10 ਨਵੰਬਰ ਤੱਕ ਯੂਏਈ ਵਿੱਚ ਖੇਡਿਆ ਜਾਵੇਗਾ। ਬੀਸੀਸੀਆਈ ਨੇ ਦੱਸਿਆ ਕਿ ਟੂਰਨਾਮੈਂਟ 19 ਸਤੰਬਰ ਤੋਂ ਸ਼ੁਰੂ ਹੋ ਕੇ 53 ਦਿਨ ਚੱਲੇਗਾ। 

ਆਈਪੀਐਲ ਫਾਈਨਲ 10 ਨਵੰਬਰ ਨੂੰ ਕਰਵਾਇਆ ਜਾਵੇਗਾ, ਜਿਸ ਨਾਲ ਪ੍ਰਸਾਰਕਾਂ ਨੂੰ ਦਿਵਾਲੀ ਦੇ ਹਫ਼ਤੇ ਦਾ ਲਾਭ ਮਿਲੇਗਾ। ਬੀਸੀਸੀਆਈ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਇਸ ਵਾਰ ਆਈਪੀਐਲ ਦੇ 10 ਡਬਲ ਹੈਡਰ (ਇੱਕ ਦਿਨ 'ਚ ਦੋ ਮੈਚ) ਮੁਕਾਬਲੇ ਖੇਡੇ ਜਾਣਗੇ। 

ਇਸ ਤੋਂ ਇਲਾਵਾ ਮਹਿਲਾਵਾਂ ਦਾ ਆਈਪੀਐਲ ਵੀ ਖੇਡਿਆ ਜਾਵੇਗਾ। ਬੀਸੀਸੀਆਈ ਦੇ ਅਧਿਕਾਰੀ ਨੇ ਦੱਸਿਆ ਕਿ ਇਸ ਵਾਰ ਸ਼ਾਮ ਦੇ ਮੁਕਾਬਲੇ ਸਾਢੇ 7 ਵਜੇ ਤੋਂ ਖੇਡੇ ਜਾਣਗੇ। ਆਈਪੀਐਲ ਦੇ ਨਿਯਮਤ ਸਮੇਂ 'ਚ 30 ਮਿੰਟ ਅੱਗੇ ਆਉਣ ਦਾ ਫ਼ੈਸਲਜਾ ਕੀਤਾ ਗਿਆ ਹੈ, ਜੋ ਕਿ ਪਹਿਲਾਂ ਰਾਤ 8 ਵਜੇ ਸੀ। ਸ਼ਾਮ ਦੇ ਮੈਚ ਇਸ ਵਾਰ ਸਾਢੇ 7 ਵਜੇ ਸ਼ੁਰੂ ਹੋਣਗੇ। 


More News

NRI Post
..
NRI Post
..
NRI Post
..