ਤੇਹਰਾਨ , 20 ਫਰਵਰੀ ( NRI MEDIA )
ਅੱਤਵਾਦੀਆਂ ਨੂੰ ਸੁਰੱਖਿਅਤ ਪਨਾਹਗਾਹ ਦੇਣ ਵਾਲਾ ਪਾਕਿਸਤਾਨ ਹੁਣ ਆਪਣੇ ਖਿੱਤੇ ਵਿੱਚ ਹੀ ਘਿਰਦਾ ਜਾ ਰਿਹਾ ਹੈ , ਈਰਾਨ ਦੇ ਰੈਵਲੂਸ਼ਨਰੀ ਗਾਰਡ ਉੱਤੇ ਪਿਛਲੇ ਹਫਤੇ ਫਿਦਾਈਨ ਹਮਲੇ ਕਰਨ ਤੇ ਇਰਾਨ ਨੇ ਵੱਡਾ ਬਿਆਨ ਦਿੱਤਾ ਹੈ , ਇਰਾਨ ਦੀਆਂ ਸੁਰੱਖਿਆ ਏਜੰਸੀਆਂ ਨੇ ਕਿਹਾ ਹੈ ਕਿ ਪਿਛਲੇ ਹਫਤੇ ਈਰਾਨੀ ਫੌਜ ਤੇ ਹਮਲਾ ਕਰਨ ਵਾਲਾ ਹਮਲਾਵਰ ਪਾਕਿਸਤਾਨੀ ਨਾਗਰਿਕ ਸੀ |
ਈਰਾਨ ਦੀ ਨਿਊਜ਼ ਏਜੰਸੀ ਬਲਕਿ ਸਿਪਾਹ ਨੇ ਦੱਸਿਆ ਕਮਾਂਡਰ ਬ੍ਰਿਗੇਡੀਅਰ ਜਨਰਲ ਮੁਹੰਮਦ ਨੇ ਇਹ ਬਿਆਨ ਦਿੱਤਾ ਹੈ ਕਿ ਫਿਦਾਈਨ ਹਮਲਾਵਰ ਹਫੀਜ ਮੁਹੰਮਦ ਅਲੀ ਸੀ ਜੋ ਪਾਕਿਸਤਾਨ ਦਾ ਰਹਿਣ ਵਾਲਾ ਸੀ , ਬ੍ਰਿਗੇਡੀਅਰ ਜਨਰਲ ਨੇ ਖੁਲਾਸਾ ਕੀਤਾ ਹੈ ਕਿ ਮਾਮਲੇ ਦੀ ਜਾਂਚ ਕਰਨ ਤੋਂ ਬਾਅਦ ਹੀ ਕਿਸੇ ਪਾਕਿਸਤਾਨੀ ਦਾ ਨਾਮ ਇਸ ਵਿੱਚ ਲਿਆ ਗਿਆ , ਉਨ੍ਹਾਂ ਕਿਹਾ ਕਿ ਬੱਸ ਦੇ ਕੋਲ ਵਿਸਫੋਟ ਨਾਲ ਲੱਦੀ ਕਾਰ ਦੇ ਮਾਡਲ ਦੀ ਪਹਿਚਾਣ ਕੀਤੀ ਗਈ ਸੀ ਉਸ ਤੋਂ ਦੋ ਦਿਨ ਬਾਅਦ ਇੱਕ ਮਹਿਲਾ ਦੀ ਪਹਿਚਾਣ ਹੋਈ ਜਿਸ ਤੋਂ ਬਾਅਦ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਇਸ ਔਰਤ ਨੇ ਹੀ ਇਹ ਸਾਰੇ ਮਾਮਲੇ ਬਾਰੇ ਹੁਣ ਖੁਲਾਸਾ ਕੀਤਾ ਹੈ |
ਈਰਾਨ ਦੀਆਂ ਏਜੰਸੀਆਂ ਦਾ ਕਹਿਣਾ ਹੈ ਕਿ ਫਿਦਾਈਨ ਹਮਲਾਵਰ ਦੇ ਇਲਾਵਾ ਉਸ ਦਾ ਇੱਕ ਸ਼ੱਕੀ ਸਾਥੀ ਵੀ ਪਾਕਿਸਤਾਨੀ ਸੀ , ਇਸ ਤੋਂ ਪਹਿਲਾਂ ਉਹ ਇਸ ਹਮਲੇ ਨੂੰ ਗਿਆਰਾਂ ਫਰਵਰੀ ਨੂੰ ਅੰਜਾਮ ਦੇਣਾ ਚਾਹੁੰਦੇ ਸਨ ਕਿਉਂਕਿ ਉਸ ਦਿਨ ਈਰਾਨ ਦੀ ਇਸਲਾਮੀ ਕ੍ਰਾਂਤੀ ਦੀ 40ਵੀ ਵਰ੍ਹੇਗੰਢ ਸੀ , ਸੈਨਾ ਦੇ ਅਧਿਕਾਰੀ ਨੇ ਦੱਸਿਆ ਕਿ 11 ਫਰਵਰੀ ਨੂੰ ਸੁਰੱਖਿਆ ਬਲਾਂ ਵੱਲੋਂ ਮੁਸਤੈਦੀ ਵਰਤਣ ਕਾਰਣ ਹਮਲਾ ਨਹੀਂ ਹੋ ਸਕਿਆ , ਇਹ ਹਮਲੇ ਦੀ ਜ਼ਿੰਮੇਵਾਰੀ ਜੈਸ਼ ਅਲ ਅਦਲ ਸੰਗਠਨ ਨੇ ਲਈ ਹੈ ਜੋ ਕਿ ਪਾਕਿਸਤਾਨ ਵਿੱਚ ਸਥਿਤ ਹੈ |
ਜ਼ਿਕਰਯੋਗ ਹੈ ਕਿ ਪਾਕਿਸਤਾਨ ਦੇ ਨਾਲ ਲਗਦੀ ਸਰਹੱਦ ਤੇ ਈਰਾਨ ਦੇ ਸਿਸਤਾਨ ਬਲੂਚਿਸਤਾਨ ਪ੍ਰਾਂਤ ਵਿੱਚ 13 ਫਰਵਰੀ ਨੂੰ ਫਿਦਾਇਨ ਹਮਲਾ ਹੋਇਆ ਸੀ ਜਿਸ ਵਿੱਚ ਪੁਲਵਾਮਾ ਵਾਂਗ ਫੌਜ ਦੀ ਬੱਸ ਤੇ ਬੰਬ ਨਾਲ ਹਮਲਾ ਕੀਤਾ ਗਿਆ ਸੀ , ਇਸ ਹਮਲੇ ਵਿੱਚ 27 ਈਰਾਨੀ ਫੌਜੀਆਂ ਦੀ ਮੌਤ ਹੋ ਗਈ ਸੀ ਜਿਸ ਤੋਂ ਬਾਅਦ ਪਾਕਿਸਤਾਨ ਉੱਤੇ ਈਰਾਨ ਵੱਲੋਂ ਲਗਾਤਾਰ ਇਲਜ਼ਾਮ ਲਗਾਏ ਜਾ ਰਹੇ ਹਨ |



