ਅਮਰੀਕਾ ਤੇ ਹਮਲਾ ਕਰਨ ਦੀ ਤਿਆਰੀ ‘ਚ ਈਰਾਨ

by vikramsehajpal

ਵਾਸ਼ਿੰਗਟਨ (ਐਨ.ਆਰ.ਆਈ ਮੀਡਿਆ) : ਈਰਾਨ ਨੇ ਦੇਸ਼ ਦੀ ਰਾਜਧਾਨੀ ਵਾਸ਼ਿੰਗਟਨ 'ਚ ਸਥਿਤ ਫੌਜ ਦੇ ਅੱਡੇ ਫੋਰਟ ਮੈਕਨੈਅਰ 'ਤੇ ਹਮਲਾ ਕਰਨ ਅਤੇ ਫੌਜ ਦੇ ਵਾਇਸ ਚੀਫ ਆਫ ਸਟਾਫ ਦੇ ਕਤਲ ਦੀ ਧਮਕੀ ਦਿੱਤੀ ਹੈ ਇਹ ਅਮਰੀਕਾ ਨੂੰ ਦੋ ਖੁਫੀਆ ਅਧਿਕਾਰੀਆਂ ਨੇ ਕਿਹਾ ਹੈ। ਖੁਫੀਆ ਅਧਿਕਾਰੀਆਂ ਨੇ ਕਿਹਾ ਕਿ ਜਨਵਰੀ 'ਚ ਰਾਸ਼ਟਰੀ ਸੁਰੱਖਿਆ ਏਜੰਸੀ ਨੇ ਇਕ ਸੰਦੇਸ਼ ਨੂੰ ਫੜਿਆ ਸੀ ਜਿਸ 'ਚ ਈਰਾਨ ਦੇ ਰੈਲਵੂਸ਼ਨੇਰੀ ਗਾਰਡ ਅਮਰੀਕੀ ਅੱਡੇ 'ਤੇ ਹਮਲੇ ਨੂੰ ਲੈ ਕੇ ਗੱਲ ਕਰ ਰਹੇ ਸਨ ਅਤੇ ਉਹ ਜਿਸ ਤਰੀਕੇ ਨਾਲ ਹਮਲੇ ਦੀ ਗੱਲ ਕਰ ਰਹੇ ਸਨ ਤਾਂ ਇਹ ਅਕਤੂਬਰ 2000 'ਚ ਹੋਏ ਆਤਮਘਾਤੀ ਹਮਲੇ ਵਰਗਾ ਸੀ।

ਜਿਸ 'ਚ ਇਕ ਛੋਟੀ ਕਿਸ਼ਤੀ ਯਮਨ ਦੇ ਅੰਦਰ ਬੰਦਰਗਾਹ 'ਤੇ ਸਮੁੰਦਰੀ ਜਹਾਜ਼ ਨੇੜੇ ਪਹੁੰਚੀ ਅਤੇ ਧਮਾਕਾ ਕਰ ਦਿੱਤਾ। ਇਸ ਘਟਨਾ 'ਚ 17 ਮਲਾਹ ਦੀ ਮੌਤ ਹੋ ਗਈ ਸੀ। ਖੁਫੀਆ ਅਧਿਕਾਰੀਆਂ ਨੇ ਜਨਰਲ ਜੋਸੇਫ ਐੱਮ ਮਾਰਟਿਨ ਦੀ ਜਾਨ ਨੂੰ ਵੀ ਖਤਰਾ ਦੱਸਿਆ ਗਿਆ ਹੈ ਅਤੇ ਫੌਜੀ ਅੱਡੇ 'ਚ ਘੁਸਪੈਠ ਕਰਨ ਦੀ ਯੋਜਨਾ ਦੇ ਬਾਰੇ 'ਚ ਵੀ ਜਾਣਕਾਰੀ ਦਿੱਤੀ ਹੈ। ਅਮਰੀਕੀ ਰੱਖਿਆ ਮੁੱਖ ਦਫਤਰ, ਰਾਸ਼ਟਰੀ ਸੁਰੱਖਿਆ ਪ੍ਰੀਸ਼ਦ ਅਤੇ ਐੱਨ.ਐੱਸ.ਏ. ਨੇ ਐਸੋਸੀਏਟੇਡ ਪ੍ਰੈੱਸ ਵੱਲੋਂ ਸੰਪਰਕ ਕਰਨ 'ਤੇ ਕੋਈ ਜਵਾਬ ਨਹੀਂ ਦਿੱਤਾ ਅਤੇ ਇਸ ਖਬਰ 'ਤੇ ਟਿੱਪਣੀ ਕਰਨ ਤੋਂ ਇਨਕਾਰ ਕੀਤਾ ਹੈ।