ਇਰਾਨ ਦੀ ਅਮਰੀਕਾ ਨੂੰ ਧਮਕੀ – ਕਿਸੇ ਭੁਲੇਖੇ ਵਿਚ ਨਾ ਰਹਿਣ ਟਰੰਪ

by mediateam

ਤਹਿਰਾਨ / ਵਾਸ਼ਿੰਗਟਨ , 28 ਜੂਨ ( NRI MEDIA )

ਇਰਾਨ ਅਮਰੀਕਾ ਵਿੱਚ ਯੁੱਧ ਦੇ ਹਾਲਾਤ ਬਣੇ ਹੋਏ ਹਨ , ਅਮਰੀਕਾ ਵਲੋਂ ਲਾਈਆਂ ਪਾਬੰਦੀਆਂ ਤੋਂ ਬਾਅਦ ਇਰਾਨ ਵੀ ਲਗਾਤਰ ਅਮਰੀਕਾ ਖਿਲਾਫ ਬਿਆਨ ਦੇ ਰਿਹਾ ਹੈ , ਇਰਾਨ ਦੇ ਸਭ ਤੋਂ ਪ੍ਰਮੁੱਖ ਆਗੂ ਅਤੀਤੱਲਾਹ ਅਲੀ ਖਮਨੇਈ ਤੋਂ ਬਾਅਦ ਹੁਣ ਇਰਾਨ ਦੇ ਵਿਦੇਸ਼ ਮੰਤਰੀ ਨੇ ਅਮਰੀਕਾ ਨੂੰ ਘੇਰਿਆ ਹੈ ,  ਇਰਾਨ ਦੇ ਵਿਦੇਸ਼ ਮੰਤਰੀ ਮੁਹੰਮਦ ਜਵਾਦ ਜ਼ਰਿਫ਼ ਨੇ ਕਿਹਾ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਇਸ ਸੋਚ ਦੇ ਨਾਲ ਗ਼ਲਤੀ ਕਰ ਰਹੇ ਹਨ ਕਿ ਦੋਵਾਂ ਦੇਸ਼ਾਂ ਵਿਚਕਾਰ ਜੰਗ ਲੰਬੇ ਸਮੇਂ ਤੱਕ ਨਹੀਂ ਚਲੇਗੀ , ਉਨ੍ਹਾਂ ਕਿਹਾ ਕਿ ਇਰਾਨ ਕੋਈ ਕਮਜ਼ੋਰ ਦੇਸ਼ ਨਹੀਂ ਹੈ , ਅਮਰੀਕਾ ਨੂੰ ਕਿਸੇ ਭਲੇਖੇ ਵਿੱਚ ਨਹੀਂ ਰਹਿਣਾ ਚਾਹੀਦਾ |


ਇਸ ਤੋਂ ਪਹਿਲਾ ਕੱਲ ਇਰਾਨ ਦੇ ਸਭ ਤੋਂ ਪ੍ਰਮੁੱਖ ਆਗੂ ਅਤੀਤੱਲਾਹ ਅਲੀ ਖਮਨੇਈ ਨੇ ਕਿਹਾ ਸੀ ਕਿ ਉਨ੍ਹਾਂ ਦਾ ਦੇਸ਼ ਅਮਰੀਕਾ ਦੇ ਦਬਾਅ ਅਤੇ ਅਪਮਾਨ ਦੇ ਅੱਗੇ ਨਹੀਂ ਝੁਕੇਗਾ , ਇਰਾਨ ਦੇ ਗਰੀਬ ਲੋਕ ਆਜ਼ਾਦੀ ਅਤੇ ਪ੍ਰਗਤੀ ਚਾਹੁੰਦੇ ਹਨ ''ਇਸ ਲਈ ਭਿਆਨਕ ਦੁਸ਼ਮਣਾਂ ਦੇ ਦਬਾਅ ਕਾਰਨ ਇਰਾਨੀਆਂ ਨੂੰ ਕੋਈ ਫਰਕ ਨਹੀਂ ਪੈਂਦਾ |

ਇਸ ਤੋਂ ਪਹਿਲਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਰਾਨ ਨੂੰ ਲੈ ਕੇ ਸਖ਼ਤ ਕਦਮ ਚੁਕੇ ਸਨ  , ਇਸ ਤੋਂ ਬਾਅਦ ਹੁਣ ਇਰਾਨ ਦੇ ਸਭ ਤੋਂ ਅਹੁਦੇਦਾਰ ਅਯਾਤੱਲਾ ਅਲੀ ਖਮਨੇਈ ਅਤੇ ਉਨ੍ਹਾਂ ਦੀ ਫ਼ੌਜ ਦੇ ਅੱਠ ਸਰਹੱਦੀ ਕਮਾਂਡਰ ਅਮਰੀਕਾ ਵਿੱਚ ਵਿੱਤੀ ਸਹੂਲਤਾਂ ਦਾ ਕੋਈ ਲਾਭ ਨਹੀਂ ਲੈ ਸਕਣਗੇ , ਟਰੰਪ ਨੇ ਖ਼ਜਾਨਾ ਸੈਕਟਰੀ ਸਟੀਵਨ ਮੈਨੂਚਿਨ ਦੀ ਹਾਜ਼ਰੀ ਵਿੱਚ ਪਾਬੰਦੀ ਦੇ ਹੁਕਮ ਦਿੱਤੇ ਸਨ , ਇਸ ਦੌਰਾਨ ਉਨ੍ਹਾਂ ਨੇ ਕਿਹਾ ਸੀ ਕਿ ਅਸੀਂ ਇਰਾਨ ਨੂੰ ਕਦੇ ਵੀ ਪ੍ਰਮਾਣੂ ਹਥਿਆਰ ਬਣਾਉਣ ਨਹੀਂ ਦੇਵਾਂਗੇ , ਇਰਾਨ ਦੁਆਰਾ ਪਿਛਲੇ ਹਫਤੇ ਅਮਰੀਕੀ ਜਾਸੂਸ ਡਰੋਨ ਮਾਰਿਆ ਗਿਆ ਸੀ ਜਿਸ ਤੋਂ ਬਾਅਦ ਦੋਵਾਂ ਦੇਸ਼ ਵਿੱਚ ਤਕਰਾਰ ਵਧੀ ਹੈ |

More News

NRI Post
..
NRI Post
..
NRI Post
..