ਈਰਾਨ ਅਮਰੀਕਾ ‘ਚ ਪ੍ਰਮਾਣੂ ਸਮਝੌਤੇ ਤੇ ਸਹਿਮਤੀ :ਰਾਸ਼ਟਰਪਤੀ ਹਸਨ ਰੂਹਾਨੀ

by vikramsehajpal

ਤੇਹਰਾਨ (ਦੇਵ ਇੰਦਰਜੀਤ) : ਰੂਹਾਨੀ ਦੇ ਸ਼ਾਸਨ ਕਾਲ 'ਚ ਇਹ ਪ੍ਰਮਾਣੂ ਸਮਝੌਤਾ ਹੋਇਆ ਸੀ ਅਤੇ ਚੋਣਾਂ ਤੋਂ ਪਹਿਲਾਂ ਉਨ੍ਹਾਂ ਦੇ ਦਾਅਵੇ ਨਾਲ ਸੁਧਾਰਵਾਦੀ ਅਤੇ ਉਦਾਰਵਾਦੀ ਉਮੀਦਵਾਰ ਨੂੰ ਲਾਭ ਮਿਲ ਸਕਦਾ ਹੈ ਜੋ ਮੌਜੂਦਾ ਰਾਸ਼ਟਰਪਤੀ ਦੇ ਏਜੰਡੇ ਦਾ ਸਮਰਥਨ ਕਰ ਰਹੇ ਹਨ ਜਦਕਿ ਚੋਣਾਂ ਤੋਂ ਪਹਿਲਾਂ ਹੀ ਮੰਨਿਆ ਜਾ ਰਿਹਾ ਹੈ ਕਿ ਕੱਟੜਪੰਥੀ ਉਮੀਦਵਾਰ ਨੂੰ ਬੜਤ ਹਾਸਲ ਹੈ। ਕਈ ਪੈਟ੍ਰੋਕੇਮੀਕਲ ਪ੍ਰੋਜੈਕਟਾਂ ਦੇ ਉਦਘਾਟਨ ਲਈ ਆਯੋਜਿਤ ਸਮਾਰੋਹ ਨੂੰ ਸੰਬੋਧਿਤ ਕਰਦੇ ਹੋਏ ਰੂਹਾਨੀ ਨੇ ਜ਼ੋਰ ਦੇ ਕੇ ਕਿਹਾ ਕਿ ਅਹਿਮ ਮੁੱਦੇ ਵਰਗੀਆਂ ਪਾਬੰਦੀਆਂ 'ਤੇ ਡਿਪਲੋਮੈਟਾਂ 'ਚ ਸਹਿਤਮੀ ਬਣ ਚੁੱਕੀ ਹੈ ਜਦਕਿ ਹੋਰ 'ਤੇ ਚਰਚਾ ਜਾਰੀ ਹੈ। ਰੂਹਾਨੀ ਨੇ ਕਿਹਾ ਕਿ ਅਸੀਂ ਪ੍ਰਮੁੱਖ ਅਤੇ ਵੱਡਾ ਕਦਮ ਚੁੱਕਿਆ ਹੈ ਅਤੇ ਮੁੱਖ ਸਮਝੌਤਾ ਹੋ ਚੁੱਕਿਆ ਹੈ।

ਈਰਾਨ ਦੇ ਰਾਸ਼ਟਰਪਤੀ ਹਸਨ ਰੂਹਾਨੀ ਨੇ ਵੀਰਵਾਰ ਨੂੰ ਵਿਸ਼ਵ ਸ਼ਕਤੀਆਂ ਨਾਲ ਪ੍ਰਮਾਣੂ ਸਮਝੌਤੇ ਨੂੰ ਬਹਾਲ ਕਰਨ ਲਈ ਜਾਰੀ ਗੱਲਬਾਤ ਦੇ ਨਤੀਜੇ ਆਉਣ ਤੋਂ ਪਹਿਲਾਂ ਹੀ ਆਸ਼ਾਵਾਦੀ ਮੁਲਾਂਕਣ ਪੇਸ਼ ਕੀਤਾ। ਉਨ੍ਹਾਂ ਨੇ ਦਾਅਵਾ ਕੀਤਾ ਹੈ ਕਿ ਡਿਪਲੋਮੈਟਾਂ 'ਚ 'ਅਹਿਮ' ਸਹਿਮਤੀ ਬਣ ਗਈ ਹੈ ਜਦਕਿ ਇਸ ਗੱਲਬਾਤ 'ਚ ਸ਼ਾਮਲ ਹੋਰ ਦੇਸ਼ਾਂ ਦਾ ਮੰਨਣਾ ਹੈ ਕਿ ਚੁਣੌਤੀ ਅਜੇ ਵੀ ਬਾਕੀ ਹੈ। ਰੂਹਾਨੀ ਦਾ ਇਹ ਬਿਆਨ ਅਜਿਹੇ ਸਮੇਂ ਆਇਆ ਹੈ ਜਦ 18 ਜੂਨ ਨੂੰ ਦੇਸ਼ 'ਚ ਚੋਣਾਂ ਹੋਣੀਆਂ ਹਨ ਅਤੇ ਇਹ ਤੈਅ ਹੋਣਾ ਹੈ ਕਿ ਉਦਾਰਵਾਦੀ ਧਾਰਮਿਕ ਆਗੂ ਅਤੇ ਮੌਜੂਦਾ ਰਾਸ਼ਟਰਪਤੀ ਦਾ ਸਥਾਨ ਕੌਣ ਲਵੇਗਾ।