ਸ੍ਰੀਲੰਕਾ ਵਾਂਗੂ ਭਾਰਤ ‘ਚ ਵੀ ਧਮਾਕਾ ਕਰਨ ਦੀ ਸਾਜਿਸ਼, NIA ਵਲੋਂ ਸ਼ੱਕੀ ਅੱਤਵਾਦੀ ਗ੍ਰਿਫ਼ਤਾਰ

by mediateam

ਕੋਚੀ (ਵਿਕਰਮ ਸਹਿਜਪਾਲ) : ਬੀਤੇ ਦਿਨ NIA ਨੇ ਕਾਸਰਗੋਡ ਇਲਾਕੇ ਤੋਂ ਰਿਆਜ਼ ਅਬੁ ਬਕਰ ਨਾਮ ਦੇ ਸ਼ੱਕੀ ਨੂੰ ਗ੍ਰਿਫ਼ਤਾਰ ਕੀਤਾ ਹੈ। ਕੋਚੀ ਦੀ NIAਕੋਰਟ 'ਚ ਅੱਜ ਮੁਲਜ਼ਮ ਦੀ ਪੇਸ਼ੀ ਹੋਵੇਗੀ। ਜਿਸ ਤੋਂ ਬਾਅਦ ਜਾਂਚ ਟੀਮ ਸ਼ੱਕੀ ਨੂੰ ਰਿਮਾਂਡ 'ਤੇ ਲੈ ਕੇ ਪੁੱਛ-ਗਿੱਛ ਕਰ ਸਕਦੀ ਹੈ। ਜੁਲਾਈ 2016 'ਚ ਕਾਸਰਗੋਡ ਤੋਂ 15 ਨੌਜਵਾਨਾਂ ਦੇ ਲਾਪਤਾ ਹੋਣ ਦੀ ਖ਼ਬਰ ਸਾਹਮਣੇ ਆਈ ਸੀ।

ਜਿਸ ਤੋਂ ਬਾਅਦ ਤਫ਼ਤੀਸ਼ 'ਚ ਪਤਾ ਲੱਗਾ ਸੀ ਕਿ ਲਾਪਤਾ ਹੋਏ ਨੌਜਵਾਨ ਅੰਤਰਾਸ਼ਟਰੀ ਅੱਤਵਾਦੀ ਸੰਗਠਨ ਆਈ ਐੱਸ ਆਈ ਐੱਸ ਦੇ ਸੰਪਰਕ 'ਚ ਹਨ। ਇਸ ਤੋਂ ਪਹਿਲਾਂ ਵੀ ਐੱਨਆਈਏ ਨੇ ਕੇਰਲ ਦੇ ਕਾਸਰਗੋਡ ਅਤੇ ਪਲਕੱੜ ਤੋਂ 3 ਸ਼ੱਕੀ ਅੱਤਵਾਦੀਆਂ ਨੂੰ ਗ੍ਰਿਫ਼ਤਾਰ ਕਰ ਪੁੱਛ-ਗਿੱਛ ਕੀਤੀ ਸੀ।

More News

NRI Post
..
NRI Post
..
NRI Post
..