ਕਿ ਸੱਚ ਮੁੱਚ ਔਰਤਾਂ ਨਾਲੋਂ ਜ਼ਿਆਦਾ ਹਿੰਸਕ ਹੁੰਦੇ ਹਨ ਮਰਦ..?

by

ਓਂਟਾਰੀਓ ਡੈਸਕ (ਵਿਕਰਮ ਸਹਿਜਪਾਲ) : ਜਦੋਂ ਵੀ ਤੁਸੀਂ ਖਬਰ ਪੜ੍ਹਦੇ ਹੋ ਕਿ ਕੋਈ ਹੱਤਿਆ ਕਰ ਕੇ ਭੱਜਿਆ ਤਾਂ ਤੁਹਾਡੇ ਦਿਮਾਗ 'ਚ ਹੱਤਿਆਰੇ ਲਈ ਮਰਦ ਦਾ ਹੀ ਅਕਸ ਆਉਂਦਾ ਹੈ। ਅਜਿਹਾ ਜ਼ਿਆਦਾਤਰ ਲੋਕਾਂ ਨਾਲ ਹੁੰਦਾ ਹੈ। ਮਲੇਸ਼ੀਆ ਦੀ ਨਾਟਿੰਘਮ ਯੂਨੀਵਰਸਿਟੀ ਦੇ ਪ੍ਰੋਫੈਸਰ ਸਟੀਵ ਸਟੀਵਰਟ ਵਿਲੀਅਮਸ ਕਹਿੰਦੇ ਹਨ ਕਿ ਜ਼ਿਆਦਾਤਰ ਮਰਦ ਖਾਸ ਤੌਰ 'ਤੇ ਵਾਇਲੈਂਟ ਨਹੀਂ ਹੁੰਦੇ ਪਰ ਜ਼ਿਆਦਾਤਰ ਵਾਇਲੈਂਟ ਲੋਕ ਮਰਦ ਹੀ ਹੁੰਦੇ ਹਨ। ਉਹ ਦੱਸਦੇ ਹਨ ਕਿ ਅਸੀਂ ਇਹ ਗੱਲ ਤਜਰਬਿਆਂ ਤੋਂ ਵੀ ਜਾਣਦੇ ਹਾਂ ਕਿ ਮਰਦ ਔਰਤਾਂ ਤੋਂ ਜ਼ਿਆਦਾ ਹਿੰਸਕ ਹੁੰਦੇ ਹਨ|

ਅਗ੍ਰੇਸ਼ਨ ਜ਼ਿਆਦਾ ਹੁੰਦਾ ਹੈ ਅਤੇ ਰਿਸਕ ਵੀ ਮਰਦ ਹੀ ਜ਼ਿਆਦਾ ਲੈਂਦੇ ਹਨ ਪਰ ਅਜਿਹਾ ਕਿਉਂ ਹੁੰਦਾ ਹੈ, ਇਹ ਨਹੀਂ ਦੱਸਿਆ ਜਾ ਸਕਦਾ। ਸਾਈਕਾਲੋਜਿਸਟ ਮੇਲ ਅਗ੍ਰੇਸ਼ਨ ਕਾਰਨ ਲੰਮੇ ਸਮੇਂ ਤੋਂ ਉਨ੍ਹਾਂ ਦਾ ਪਾਲਣ-ਪੋਸ਼ਣ ਅਤੇ ਮਾਹੌਲ ਨੂੰ ਦੱਸਦੇ ਰਹੇ ਹਨ। ਨਿਊਯਾਰਕ ਟਾਈਮਸ ਦੀ ਇਕ ਖਬਰ ਮੁਤਾਬਕ ਲੜਕੇ ਜ਼ਿਆਦਾ ਸਮੋਕਿੰਗ ਕਰਦੇ ਹਨ, ਝਗੜੇ ਕਰਦੇ ਹਨ ਅਤੇ ਲੜਕੀਆਂ ਦੀ ਤੁਲਨਾ 'ਚ ਘੱਟ ਉਮਰ 'ਚ ਮਰ ਜਾਂਦੇ ਹਨ ਪਰ ਹਿੰਸਕ ਹੋਣ ਦੀ ਪ੍ਰਵਿਰਤੀ ਉਨ੍ਹਾਂ 'ਚ ਜਮਾਂਦਰੂ ਨਹੀਂ ਹੁੰਦੀ ਪਰ ਸਟੇਵਾਰਟ ਵਿਲੀਅਮਸ ਇਸ ਗੱਲ ਤੋਂ ਸਹਿਮਤ ਨਹੀਂ ਹਨ। ਉਨ੍ਹਾਂ ਦਾ ਤਰਕ ਹੈ ਕਿ ਜੇ ਕਲਚਰ ਕਾਰਨ ਮਰਦ ਹਿੰਸਕ ਹੁੰਦੇ ਹਨ ਅਤੇ ਕਲਚਰ ਤਾਂ ਪੂਰੀ ਦੁਨੀਆ 'ਚ ਵੱਖ-ਵੱਖ ਹੈ ਤਾਂ ਹਰ ਥਾਂ ਜ਼ਿਆਦਾਤਰ ਹੱਤਿਆਰੇ ਮਰਦ ਹੀ ਕਿਉਂ ਹਨ ਅਤੇ ਜੋ ਲੋਕ ਬੁਰੀ ਤਰ੍ਹਾਂ ਮਰਦੇ ਹਨ, ਉਹ ਵੀ ਮਰਦ ਹਨ।