ਨਿਊਜ਼ ਡੈਸਕ ਬੰਗਲਾ : ਬੰਗਲਾਦੇਸ਼ 'ਚ ਇਕ ਵਾਰ ਫਿਰ ਹਿੰਦੂ ਮੰਦਰ 'ਤੇ ਹਮਲਾ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਵਿਚ ਸਥਿਤ ਇਸਕੌਨ (ISKCON) ਮੰਦਰ 'ਤੇ ਵੀਰਵਾਰ ਸ਼ਾਮ ਭੀੜ ਨੇ ਹਮਲਾ ਕਰ ਦਿੱਤਾ। ਹਮਲੇ ਵਿਚ ਭੰਨਤੋੜ ਕੀਤੀ ਗਈ ਅਤੇ ਇੱਥੇ ਰੱਖੀਆਂ ਕੀਮਤਾਂ ਵਸਤਾਂ ਦੀ ਲੁੱਟਖੋਹ ਕੀਤੀ ਗਈ। ਹਮਲੇ ਵਿਚ ਕਈ ਲੋਕਾਂ ਦੇ ਜ਼ਖਮੀ ਹੋਣ ਦੀ ਖ਼ਬਰ ਹੈ।

ਦੱਸਿਆ ਜਾ ਰਿਹਾ ਹੈ ਕਿ ਢਾਕਾ ਦੇ ਵਾਰੀ 'ਚ 222 ਲਾਲ ਮੋਹਨ ਸਾਹਾ ਸਟ੍ਰੀਟ 'ਚ ਸਥਿਤ ਇਸਕੌਨ ਰਾਧਾਕਾਂਤਾ ਮੰਦਰ ਵਿਚ ਸ਼ਾਮ 7 ਵਜੇ ਇਹ ਹਮਲਾ ਹੋਇਆ। ਇਹ ਹਮਲਾ ਹਾਜੀ ਸੈਫੁੱਲਾ ਦੀ ਅਗਵਾਈ ਵਿਚ 200 ਤੋਂ ਵੱਧ ਲੋਕਾਂ ਦੀ ਭੀੜ ਨੇ ਕੀਤਾ। ਮੰਦਰ ਵਿਚ ਭੰਨਤੋੜ ਅਤੇ ਲੁੱਟਖੋਹ ਕੀਤੀ ਗਈ। ਹਮਲੇ ਵਿਚ ਸੁਮੰਤਰਾ ਚੰਦਰ ਸ਼ਰਵਨ, ਨਿਹਾਰ ਹਲਦਾਰ, ਰਾਜੀਵ ਭਦਰ ਅਤੇ ਹੋਰ ਕਈ ਲੋਕ ਜ਼ਖਮੀ ਹੋਏ ਹਨ।


