ਵਾਸ਼ਿੰਗਟਨ , 06 ਨਵੰਬਰ ( NRI MEDIA )
ਅੱਤਵਾਦੀ ਸੰਗਠਨ ਇਸਲਾਮਿਕ ਸਟੇਟ (ਆਈਐਸ) ਨੇ ਪਿਛਲੇ ਸਾਲ ਭਾਰਤ ਉੱਤੇ ਹਮਲਾ ਕਰਨ ਦੀ ਸਾਜਿਸ਼ ਰਚੀ ਸੀ , ਅਮਰੀਕਾ ਦੇ ਰਾਸ਼ਟਰੀ ਅੱਤਵਾਦ ਰੋਕੂ ਕੇਂਦਰ ਦੇ ਕਾਰਜਕਾਰੀ ਨਿਰਦੇਸ਼ਕ, ਰਸਲ ਟ੍ਰਾਵਰਸ ਨੇ ਮੰਗਲਵਾਰ ਨੂੰ ਸੈਨੇਟ ਵਿੱਚ ਸੰਸਦੀ ਕਮੇਟੀ ਨੂੰ ਇਹ ਪ੍ਰਗਟਾਵਾ ਕੀਤਾ ਹੈ , ਟ੍ਰਾਵਰਸ ਨੇ ਕਿਹਾ ਕਿ ਆਈਐਸਆਈਐਸ ਦਾ ਖੁਰਾਸਾਨ ਸਮੂਹ ਪਿਛਲੇ ਸਾਲ ਭਾਰਤ ਵਿੱਚ ਆਤਮਘਾਤੀ ਹਮਲੇ ਕਰਨਾ ਚਾਹੁੰਦਾ ਸੀ ਹਾਲਾਂਕਿ, ਉਸਦੀ ਸਾਜ਼ਿਸ਼ ਅਸਫਲ ਹੋ ਗਈ |
ਟ੍ਰਾਵਰਸ ਨੇ ਇਹ ਗੱਲ ਭਾਰਤੀ ਮੂਲ ਦੇ ਸੈਨੇਟਰ ਮੈਗੀ ਹਸਨ ਦੇ ਇੱਕ ਸਵਾਲ ਦੇ ਜਵਾਬ ਵਿੱਚ ਕਹੀ, ਉਨ੍ਹਾਂ ਕਿਹਾ ਕਿ ਅਸਲ ਵਿੱਚ ਇਸ ਦੀਆਂ ਸਾਰੀਆਂ ਸ਼ਾਖਾਵਾਂ ਅਤੇ ਸੰਗਠਨ, ਆਈਐਸ-ਕੇ ਸਮੇਤ, ਅਮਰੀਕਾ ਲਈ ਚਿੰਤਾ ਦਾ ਵਿਸ਼ਾ ਹਨ, ਆਈਐਸ-ਕੇ ਨੇ ਅਫਗਾਨਿਸਤਾਨ ਦੇ ਬਾਹਰ ਵੀ ਹਮਲੇ ਦੀ ਕੋਸ਼ਿਸ਼ ਕੀਤੀ ਹੈ , ਟ੍ਰਾਵਰਸ ਨੇ ਪਿਛਲੇ ਹਫ਼ਤੇ ਕਿਹਾ ਸੀ ਕਿ ਆਈਐਸ ਦੀਆਂ ਵਿਸ਼ਵਵਿਆਪੀ ਤੌਰ 'ਤੇ 20 ਤੋਂ ਵੱਧ ਸ਼ਾਖਾਵਾਂ ਹਨ, ਜਿਨ੍ਹਾਂ ਵਿਚੋਂ ਕੁਝ ਆਪਣੇ ਕੰਮਾਂ ਲਈ ਡਰੋਨ ਟੈਕਨਾਲੋਜੀ ਦੀ ਵਰਤੋਂ ਕਰ ਰਹੀਆਂ ਹਨ |
ਸਟਾਕਹੋਮ ਵਿੱਚ ਆਈਐਸ-ਕੇ ਦਾ ਹਮਲਾ
ਮੈਗੀ ਨੇ ਸੰਸਦ ਵਿਚ ਕਿਹਾ ਕਿ ਸੀਰੀਆ ਅਤੇ ਇਰਾਕ ਵਿਚ ਆਈਐਸ ਵਿਰੁੱਧ ਅਮਰੀਕਾ ਦੀ ਜਿੱਤ ਦੇ ਬਾਵਜੂਦ ਅੱਤਵਾਦੀ ਸੰਗਠਨ ਦੇਸ਼ ਲਈ ਇਕ ਖਤਰਾ ਬਣਿਆ ਹੋਇਆ ਹੈ, ਟ੍ਰਾਵਰਸ ਨੇ ਕਿਹਾ ਕਿ ਆਈਐਸ-ਕੇ ਨੇ ਸਾਲ 2017 ਵਿੱਚ ਸਟਾਕਹੋਮ ਵਿੱਚ ਹਮਲਾ ਕੀਤਾ ਸੀ,ਇਸ ਵਿਚ 5 ਲੋਕ ਮਾਰੇ ਗਏ ਸਨ,ਸੰਗਠਨ ਨੇ ਕੁਝ ਸਾਲ ਪਹਿਲਾਂ ਨਿਉਯਾਰਕ 'ਤੇ ਹਮਲਾ ਕਰਨ ਦੀ ਕੋਸ਼ਿਸ਼ ਵੀ ਕੀਤੀ ਸੀ, ਪਰ ਐਫਬੀਆਈ ਨੇ ਇਸ ਨੂੰ ਅਸਫਲ ਕਰ ਦਿੱਤਾ ਸੀ।



