ISRO CARTOSAT-3 ਲਾਂਚ, ਦੁਸ਼ਮਣ ਗੁਆਂਢੀ ਮੁਲਕਾਂ ‘ਤੇ ਨਜ਼ਰ ਰੱਖਣ ‘ਚ ਭਾਰਤੀ ਫ਼ੌਜ ਦੀ ਕਰੇਗਾ ਮਦਦ

by mediateam

ਨਵੀਂ ਦਿੱਲੀ: ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ ਮੁੜ ਇਤਿਹਾਸ ਰਚ ਦਿੱਤਾ ਹੈ। ਇਸਰੋ ਨੇ ਆਂਧਰ ਪ੍ਰਦੇਸ਼ ਦੇ ਸ਼੍ਰੀਹਰਿਕੋਟਾ ਲਾਂਚ ਪੈਡ ਤੋਂ ਕਾਰਟੋਸੈਟ-3 ਲਾਂਚ ਕੀਤਾ ਹੈ। ਇਹ ਫ਼ੌਜੀ ਜਾਸੂਸੀ ਉਪਗ੍ਰਹਿ ਹੈ। ਇਸ ਨਾਲ ਭਾਰਤ, ਪਾਕਿਸਤਾਨ ਸਮੇਤ ਆਪਣੇ ਦੁਸ਼ਮਣਾਂ ਦੀ ਚੱਪੇ-ਚੱਪੇ 'ਤੇ ਨਿਗਰਾਨੀ ਰੱਖੇਗਾ। ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ ਸ਼੍ਰੀਹਰਿਕੋਟਾ ਦੇ ਸਤੀਸ਼ ਧਵਨ ਪੁਲਾੜ ਕੇਂਦਰ ਤੋਂ ਕਾਰਟੋਸੈਟ-3 ਸੈਟੇਲਾਈਟ ਲਾਂਚ ਕੀਤਾ ਹੈ, ਇਸ ਦੇ ਨਾਲ ਹੀ 13 ਨੈਨੋਸੈਟੇਲਾਈਟ ਨੂੰ ਵੀ ਲਾਂਚ ਕੀਤਾ ਗਿਆ ਹੈ। ਇਸ ਨੂੰ PSLV-C47 ਰਾਹੀਂ ਲਾਂਚ ਕੀਤਾ ਗਿਆ ਹੈ। ਕਾਰਟੋਸੈਟ-3 ਸਮੇਤ 13 ਨੈਨੋ ਸੈਟੇਲਾਈਟ ਵੀ ਲਾਂਚ ਕੀਤੇ ਗਏ ਹਨ।ਕਾਰਟੋਸੈਟ-3 ਦੇ ਪੁਲਾੜ ਯਾਨ ਨੂੰ ਸਫ਼ਲਤਾਪੂਰਵਕ ਪੰਧ 'ਚ ਸਥਾਪਿਤ ਕਰ ਦਿੱਤਾ ਗਿਆ ਹੈ।

ਇਸਰੋ ਮੁਖੀ ਨੇ ਸਫ਼ਲਤ ਲਾਂਚਿੰਗ 'ਤੇ ਖ਼ੁਸ਼ੀ ਜ਼ਾਹਿਰ ਕਰਦਿਆਂ ਕਿਹਾ, 'ਮੈਨੂੰ ਖ਼ੁਸ਼ੀ ਹੈ ਕਿ ਪੀਐੱਸਐੱਲਵੀ-ਸੀ 47 ਨੇ 13 ਹੋਰ ਉਪਗ੍ਰਹਿਆਂ ਸਮੇਤ ਸਫ਼ਲਤਾਪੂਰਵਕ ਪੰਧ 'ਚ ਸਥਾਪਿਤ ਕੀਤਾ। ਉਨ੍ਹਾਂ ਦੱਸਿਆ ਕਾਰਟੋਸੈਟ-3 ਹਾਈ ਰੈਜ਼ੋਲਿਊਸ਼ਨ ਵਾਲਾ ਨਾਗਰਿਕ ਉਪਗ੍ਰਹਿ ਹੈ। ਇਸਰੋ ਨੇ ਕੁੱਲ ਮਿਲਾ ਕੇ ਅੱਜ ਇਕੱਠੇ 14 ਸੈਟੇਲਾਈਟ ਦਾ ਸਫ਼ਲ ਪ੍ਰੀਖਣ ਕੀਤਾ ਹੈ। ਉਨ੍ਹਾਂ ਕਿਹਾ ਕਿ ਸਾਡੇ ਕੋਲ ਮਾਰਚ ਤਕ 13 ਪੁਲਾੜ ਮਿਸ਼ਨ ਹੈ ਜਿਨ੍ਹਾਂ ਵਿਚ 6 ਵੱਡੇ ਵਾਹਨ ਮਿਸ਼ਨ ਤੇ 7 ਸੈਟੇਲਾਈਟ ਮਿਸ਼ਨ ਸ਼ਾਮਲ ਹਨ।

ਇਹ ਹੈ ਖ਼ਾਸੀਅਤ

ISRO ਨੇ ਜਿਹੜਾ CARTOSAT-3 ਲਾਂਚ ਕੀਤਾ ਹੈ ਉਸ ਦਾ ਕੈਮਰਾ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਉੱਨਤ ਹੈ ਤੇ ਦਾਅਵਾ ਤਾਂ ਇਹ ਵੀ ਕੀਤਾ ਜਾ ਰਿਹਾ ਹੈ ਕਿ ਇੰਨਾ ਤਾਕਤਵਰ ਤੇ ਸਟੀਕਤਾ ਵਾਲਾ ਕੈਮਰਾ ਅੱਜ ਤਕ ਕਿਸੇ ਦੇਸ਼ ਨੇ ਲਾਂਚ ਨਹੀਂ ਕੀਤਾ ਹੈ। ਇਸ ਦੀ ਸਮਰੱਥਾ ਇੰਨੀ ਜ਼ਿਆਦਾ ਹੈ ਕਿ ਇਹ ਪੁਲਾੜ ਤੋਂ ਦੇਖਦੇ ਹੋਏ ਧਰਤੀ 'ਤੇ ਮੌਜੂਦ ਸ਼ਖ਼ਸ ਦੇ ਹੱਥਾਂ 'ਚ ਬੱਝੀ ਘੜੀ ਦਾ ਸਮਾਂ ਵੀ ਦੇਖ ਸਕੇਗਾ। ਇਹ ਧਰਤੀ 'ਤੇ 9.84 ਦੀ ਉਚਾਈ ਤਕ ਦੀ ਤਸਵੀਰ ਲੈ ਸਕੇਗਾ।

ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।