ਇਟਲੀ ਨੇ ਰੂਸੀ-ਝੰਡੇ ਵਾਲੇ ਸਾਰੇ ਜਹਾਜ਼ਾਂ ਲਈ ਆਪਣੀਆਂ ਬੰਦਰਗਾਹਾਂ ਨੂੰ ਕੀਤਾ ਬੰਦ

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਇਟਲੀ ਰੂਸੀ ਜਹਾਜ਼ਾਂ ਲਈ ਆਪਣੀਆਂ ਬੰਦਰਗਾਹਾਂ ਬੰਦ ਕਰ ਦੇਵੇਗਾ, ਜਿਨ੍ਹਾਂ ਵਿਚ ਉਹ ਜਹਾਜ਼ ਸ਼ਾਮਲ ਹਨ ਜਿਹਨਾਂ ਨੇ 24 ਫਰਵਰੀ ਤੋਂ ਆਪਣਾ ਝੰਡਾ ਬਦਲ ਲਿਆ ਹੈ। ਜਾਣਕਾਰੀ ਅਨੁਸਾਰ ਜੋ ਜਹਾਜ਼ ਇਸ ਸਮੇਂ ਇਟਲੀ ਦੀਆਂ ਬੰਦਰਗਾਹਾਂ 'ਤੇ ਰੁਕੇ ਹੋਏ ਹਨ, ਉਨ੍ਹਾਂ ਨੂੰ ਆਪਣੀਆਂ ਵਪਾਰਕ ਗਤੀਵਿਧੀਆਂ ਨੂੰ ਖ਼ਤਮ ਕਰਨ ਤੋਂ ਤੁਰੰਤ ਬਾਅਦ ਦੇਸ਼ ਛੱਡਣਾ ਹੋਵੇਗਾ।

ਯੂਕ੍ਰੇਨ 'ਤੇ ਰੂਸ ਵਿਰੋਧੀ ਪਾਬੰਦੀਆਂ ਦੇ ਪੰਜਵੇਂ ਪੈਕੇਜ 'ਤੇ ਸਹਿਮਤੀ ਜਤਾਈ ਸੀ, ਜਿਸ ਵਿੱਚ ਰੂਸ ਦੇ ਝੰਡੇ ਵਾਲੇ ਜਹਾਜ਼ਾਂ ਲਈ ਯੂਰਪੀਅਨ ਯੂਨੀਅਨ ਦੀਆਂ ਬੰਦਰਗਾਹਾਂ ਤੱਕ ਪਹੁੰਚ 'ਤੇ ਪਾਬੰਦੀ ਸ਼ਾਮਲ ਹੈ। ਰੋਮਾਨੀਆ ਨੇ ਮਾਨਵਤਾਵਾਦੀ ਐਮਰਜੈਂਸੀ ਉਦੇਸ਼ਾਂ ਅਤੇ ਊਰਜਾ ਆਵਾਜਾਈ ਨੂੰ ਛੱਡ ਕੇ ਰੂਸੀ-ਝੰਡੇ ਵਾਲੇ ਸਾਰੇ ਜਹਾਜ਼ਾਂ ਦੇ ਰੋਮਾਨੀਆ ਦੀਆਂ ਬੰਦਰਗਾਹਾਂ ਵਿੱਚ ਦਾਖਲ ਹੋਣ 'ਤੇ ਪਾਬੰਦੀ ਲਗਾ ਦਿੱਤੀ।