ਬ੍ਰੈਗਜ਼ਿਟ ਅੰਤ ਨਹੀਂ, ਨਵੀਂ ਸ਼ੁਰੂਆਤ ਹੈ : ਬੋਰਿਸ ਜਾਨਸਨ

by vikramsehajpal

ਲੰਡਨ (ਦੇਵ ਇੰਦਰਜੀਤ) - ਬ੍ਰਿਟੇਨ, ਯੂਰਪੀ ਯੂਨੀਅਨ ਤੋਂ ਰਸਮੀ ਤੌਰ 'ਤੇ ਵੱਖ ਹੋ ਗਿਆ ਹੈ।ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਸੰਸਦ ਅਤੇ ਯੂਰਪੀ ਯੂਨੀਅਨ ਦੋਹਾਂ ਦਾ ਧੰਨਵਾਦ ਕੀਤਾ। ਜਾਨਸਨ ਨੇ ਕਿਹਾ ਕਿ 31 ਦਸੰਬਰ ਦੀ ਰਾਤ 11 ਵਜੇ ਤੋਂ ਸਾਡੀ ਯੂਰਪੀ ਯੂਨੀਅਨ ਦੇ ਨਾਲ ਨਵੇਂ ਸੰਬੰਧਾਂ ਦੀ ਸ਼ੁਰੂਆਤ ਹੋ ਰਹੀ ਹੈ। ਬ੍ਰੈਗਜ਼ਿਟ ਅੰਤ ਨਹੀਂ, ਨਵੀਂ ਸ਼ੁਰੂਆਤ ਹੈ। ਇਸ ਮਹਾਨ ਦੇਸ਼ ਦੀ ਕਿਸਮਤ ਹੁਣ ਸਾਡੇ ਹੱਥ ਵਿਚ ਹੈ। ਅਸੀਂ ਇਸ ਫਰਜ਼ ਨੂੰ ਪੂਰੀ ਮਜ਼ਬੂਤੀ ਨਾਲ ਨਿਭਾਵਾਂਗੇ।

ਬੁੱਧਵਾਰ ਨੂੰ ਹਾਊਸ ਆਫ ਲਾਰਡਸ ਵਿਚ ਬ੍ਰੈਗਜ਼ਿਟ ਬਿੱਲ 73 ਦੇ ਮੁਕਾਬਲੇ 521 ਵੋਟਾਂ ਨਾਲ ਪਾਸ ਕਰ ਦਿੱਤਾ ਗਿਆ। ਬ੍ਰਿਟੇਨ ਅਤੇ ਯੂਰਪੀ ਯੂਨੀਅਨ ਦਾ 49 ਸਾਲ ਪੁਰਾਣਾ ਇਹ ਰਿਸ਼ਤਾ ਹੁਣ ਦੂਜੇ ਰੂਪਾਂ ਵਿਚ ਦੇਖਿਆ ਜਾਵੇਗਾ।ਜਾਨਸਨ ਨੇ ਕਿਹਾ ਕਿ ਦੇਸ਼ ਦੇ ਲਈ ਇਕ ਅਦਭੁੱਤ ਪਲ ਸੀ। ਉਹਨਾਂ ਨੇ ਵੀਡੀਓ ਸੰਦੇਸ਼ ਵਿਚ ਕਿਹਾ ਕਿ ਇਸ ਸਾਡੇ 'ਤੇ ਨਿਰਭਰ ਕਰਦਾ ਹੈ ਕਿ ਇਸ ਦਾ ਵੱਧ ਤੋਂ ਵੱਧ ਲਾਭ ਲਈਏ। ਹੁਣ ਦੇਸ਼ ਦੀ ਆਰਥਿਕ ਆਜ਼ਾਦੀ ਸਾਡੇ ਹੱਥਾਂ ਵਿਚ ਹੈ। ਬ੍ਰਿਟੇਨ ਦੇ ਲਈ ਇਹ ਮਾਣ ਦਾ ਪਲ ਹੈ। ਉਹਨਾਂ ਨੇ ਕਿਹਾ ਕਿ ਬ੍ਰਿਟੇਨ ਦੇ ਲਈ ਇਹ ਨਵੀਆਂ ਰਾਜਨੀਤਕ ਅਤੇ ਆਰਥਿਕ ਤਰਜੀਹਾਂ ਨਿਰਧਾਰਤ ਕਰਨ ਦਾ ਬਿਹਤਰ ਮੌਕਾ ਹੈ।