ਹਾਂਗਕਾਂਗ ਦੇ ਲੋਕਾਂ ਲਈ ਹੁਣ ਬ੍ਰਿਟੇਨ ਦੀ ਨਾਗਰਿਕਤਾ ਹਾਸਲ ਕਰਨੀ ਹੋਈ ਆਸਾਨ, ਚੀਨ ਭੜਕਿਆ

by vikramsehajpal

ਲੰਡਨ (ਦੇਵ ਇੰਦਰਜੀਤ)- ਚੀਨ ਵਿਰੁੱਧ ਇਕ ਵੱਡਾ ਕਦਮ ਚੁੱਕਦੇ ਹੋਏ ਬ੍ਰਿਟੇਨ ਨੇ ਹਾਂਗਕਾਂਗ ਵਾਸੀਆਂ ਨੂੰ ਵੱਡੀ ਰਾਹਤ ਦਿੱਤੀ ਹੈ। ਹਾਂਗਕਾਂਗ ਦੇ ਲੋਕਾਂ ਲਈ ਹੁਣ ਬ੍ਰਿਟੇਨ ਦੀ ਨਾਗਰਿਕਤਾ ਹਾਸਲ ਕਰਨ 'ਚ ਆਸਾਨੀ ਹੋਵੇਗੀ।

ਹਾਗਕਾਂਗ ਦੇ ਕਰੀਬ 3 ਲੱਖ ਲੋਕਾਂ ਦੇ ਵੀਜ਼ੇ ਲਈ ਬਿਨੈ ਕਰਨ ਦੀ ਉਮੀਦ ਹੈ। ਬ੍ਰਿਟੇਨ ਨੇ ਇਹ ਫੈਸਲਾ ਅਜਿਹੇ ਸਮੇ ਲਈ ਹੈ ਜਦ ਚੀਨ ਅਤੇ ਹਾਂਗਕਾਂਗ ਦੋਵੇਂ ਹੀ ਕਹਿ ਚੁੱਕੇ ਹਨ ਕਿ ਉਹ 31 ਜਨਵਰੀ ਤੋਂ ਬਾਅਦ ਬ੍ਰਿਟਿਸ਼ ਨੈਸ਼ਨਲ ਓਵਰਸੀਜ਼ (ਬੀ.ਐੱਨ.ਓ.) ਵੀਜ਼ੇ ਨੂੰ ਹਾਂਗਕਾਂਗ ਦੀ ਯਾਤਰਾ ਕਰਨ ਦਾ ਵੈਲਿਡ ਦਸਤਾਵੇਜ਼ ਨਹੀਂ ਮੰਨਣਗੇ। ਬ੍ਰਿਟੇਨ ਦੇ ਇਸ ਐਲਾਨ ਨਾਲ ਚੀਨ ਭੜਕ ਪਿਆ ਅਤੇ ਇਸ ਨੂੰ ਦੇਸ਼ ਦੇ ਮਾਮਲੇ 'ਚ ਦਖਲ ਕਰਾਰ ਦਿੱਤਾ ਹੈ।

ਬ੍ਰਿਟੇਨ ਨੇ ਕਿਹਾ ਕਿ ਰਾਸ਼ਟਰੀ ਸੁਰੱਖਿਆ ਕਾਨੂੰਨ ਲਾਗੂ ਹੋਣ ਤੋਂ ਬਾਅਦ ਹੁਣ ਸਾਡੀ ਹਾਂਗਕਾਂਗ ਦੇ ਨਾਗਰਿਕਾਂ ਪ੍ਰਤੀ ਜ਼ਿੰਮੇਵਾਰੀ ਹੈ। ਰਾਸ਼ਟਰੀ ਸੁਰੱਖਿਆ ਕਾਨੂੰਨ ਲਾਗੂ ਕਰ ਕੇ 1997 'ਚ ਹਾਂਗਕਾਂਗ ਨੂੰ ਸੌਂਪਣ ਦੀਆਂ ਸ਼ਰਤਾਂ ਦੀ ਚੀਨ ਨੇ ਉਲੰਘਣਾ ਕੀਤੀ ਹੈ। ਇਨ੍ਹਾਂ ਸ਼ਰਤਾਂ ਤਹਿਤ ਤਕਰੀਬਨ 23 ਸਾਲ ਪਹਿਲਾਂ ਹਾਂਗਕਾਂਗ ਨੂੰ ਚੀਨੀ ਅਧਿਕਾਰੀਆਂ ਹਵਾਲੇ ਕੀਤਾ ਗਿਆ ਸੀ।