ਚੀਨੀ ਸਰਕਾਰ ਦੀ ਆਲੋਚਨਾ ਕਰਨ ਤੋਂ ਬਾਦ ਜੈਕ ਮਾ ਗਾਇਬ, ਗਹਿਰਾਉਂਦਾ ਜਾ ਰਿਹਾ ਰਾਜ਼…

by vikramsehajpal

ਬੀਜਿੰਗ (ਦੇਵ ਇੰਦਰਜੀਤ)- ਏਸ਼ੀਆ ਦੀ ਸਭ ਤੋਂ ਅਮੀਰ ਸ਼ਖਸੀਅਤਾਂ ’ਚ ਸ਼ੁਮਾਰ, ਅਲੀਬਾਬਾ ਸਮੂਹ ਦੇ ਮਾਲਕ ਜੈਕ ਮਾ ਇਸ ਸਮੇਂ ਕਿੱਥੇ ਹੈ, ਇਸ ਨੂੰ ਲੈ ਕੇ ਰਾਜ਼ ਗਹਿਰਾ ਹੁੰਦਾ ਜਾ ਰਿਹਾ ਹੈ।

ਰਿਪੋਰਟਜ਼ ਅਨੁਸਾਰ ਪਿਛਲੇ 2 ਮਹੀਨਿਆਂ ਤੋਂ ਉਹ ਕਿਸੇ ਜਨਤਕ ਪ੍ਰੋਗਰਾਮ ’ਚ ਨਹੀਂ ਦੇਖੇ ਗਏ। ਦਰਅਸਲ ਜੈਕ ਮਾ ਨੇ ਪਿਛਲੇ ਸਾਲ ਅਕਤੂਬਰ ਮਹੀਨੇ ’ਚ ਕਿਸੇ ਮੁੱਦੇ ’ਤੇ ਕਿਸੇ ਮੁੱਦੇ ’ਤੇ ਚੀਨੀ ਸਰਕਾਰ ਦੀ ਆਲੋਚਨਾ ਕੀਤੀ ਸੀ। ਰਿਪੋਰਟਜ਼ ਅਨੁਸਾਰ ਇਸ ਤੋਂ ਬਾਅਦ ਹੀ ਜੈਕ ਮਾ ਦੀ ਕੋਈ ਜਨਤਕ ਹਾਜ਼ਰੀ ਦਰਜ ਨਹੀਂ ਹੋਈ ਹੈ। ਦਾ ਟੈਲੀਗ੍ਰਾਫ ਅਨੁਸਾਰ, ‘ਜੈਕ ਮਾ ਬਾਰੇ ਰਾਜ਼ ਉਦੋਂ ਹੋਰ ਵਧ ਗਿਆ, ਜਦੋਂ ਉਹ ਆਪਣੇ ਟੈਲੇਂਟ ਸ਼ੋਅ Africa’s Business Heroes ਦੇ ਫਾਈਨਲ ਐਪੀਸੋਡ ’ਚ ਵੀ ਨਹੀਂ ਦਿਖਾਈ ਦਿੱਤੇ। ਮਾ ਦੀ ਥਾਂ ਇਸ ਐਪੀਸੋਡ ’ਚ ਅਲੀਬਾਬਾ ਦੇ ਇਕ ਅਧਿਕਾਰੀ ਨੇ ਆਪਣੀ ਮੌਜੂਦਗੀ ਦਰਜ ਕਰਵਾਈ ਸੀ। ਅਲੀਬਾਬਾ ਦੇ ਬੁਲਾਰੇ ਅਨੁਸਾਰ, ਮਾ ਆਪਣੇ busy schedule ਦੇ ਚੱਲਦੇ ਇਸ ਐਪੀਸੋਡ ’ਚ ਹਿੱਸਾ ਨਹੀਂ ਲੈ ਸਕੇ ਸਨ।

ਹਾਲਾਂਕਿ ਪ੍ਰੋਗਰਾਮ ਦੀ ਵੈੱਬਸਾਈਟ ਤੋਂ ਮਾ ਦੀ ਤਸਵੀਰ ਹਟਾਉਣ ਤੋਂ ਬਾਅਦ ਰਾਜ਼ ਹੋਰ ਗਹਿਰਾ ਹੋ ਗਿਆ ਹੈ। ਜੈਕ ਮਾ ਨੇ ਅਕਤੂਬਰ 2020 ’ਚ ਚੀਨ ਦੇ Financial regulators ਤੇ ਸਰਕਾਰੀ ਬੈਂਕਾਂ ਦੀ ਆਲੋਚਨਾ ਕੀਤੀ ਸੀ।