ਜੈਕਲੀਨ ਫਰਨਾਂਡੀਜ਼ ਨੇ ਸ਼੍ਰੀਲੰਕਾ ’ਚ ਆਰਥਿਕ ਸੰਕਟ ’ਤੇ ਕਿਹਾ….

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਬਾਲੀਵੁੱਡ ਅਦਾਕਾਰਾ ਜੈਕਲੀਨ ਫਰਨਾਂਡੀਜ਼ ਨੇ ਸ਼੍ਰੀਲੰਕਾ ’ਚ ਚੱਲ ਰਹੇ ਆਰਥਿਕ ਸੰਕਟ ’ਤੇ ਚਿੰਤਾ ਪ੍ਰਗਟਾਈ ਹੈ । ਅਦਾਕਾਰਾ ਨੇ ਇੰਸਟਾਗ੍ਰਾਮ ’ਤੇ ਲਿਖਿਆ, ‘ਸ਼੍ਰੀਲੰਕਾਈ ਹੋਣ ਦੇ ਨਾਤੇ ਇਹ ਦੇਖ ਕੇ ਬਹੁਤ ਦੁੱਖ ਹੁੰਦਾ ਹੈ ਕਿ ਮੇਰੇ ਦੇਸ਼ ਵਾਸੀ ਇਹ ਕੀ ਕਰ ਰਹੇ ਹਨ।

ਜੈਕਲੀਨ ਨੇ ਕਿਹਾ, ‘‘ਮੇਰੀ ਲੋਕਾਂ ਨੂੰ ਬੇਨਤੀ ਹੈ ਕਿ ਜੋ ਦਿਖਾਇਆ ਜਾ ਰਿਹਾ ਹੈ, ਉਸ ’ਤੇ ਯਕੀਨ ਨਾ ਕਰੋ, ਫ਼ੈਸਲਾ ਲੈਣ ’ਚ ਜਲਦਬਾਜ਼ੀ ਨਾ ਕਰੋ ਤੇ ਜੋ ਦਿਖਾਇਆ ਗਿਆ ਹੈ, ਉਸ ਦੇ ਆਧਾਰ ’ਤੇ ਕਿਸੇ ਵੀ ਭਾਈਚਾਰੇ ਨੂੰ ਬਦਨਾਮ ਨਾ ਕਰੋ।’’ ‘‘ਮੈਂ ਉਮੀਦ ਕਰਦੀ ਹਾਂ ਕਿ ਤੁਹਾਡੇ ਸਾਰਿਆਂ ਦੀਆਂ ਦੁਆਵਾਂ ਨਾਲ ਦੇਸ਼ ਵਾਸੀਆਂ ਨੂੰ ਤਾਕਤ ਮਿਲੇਗੀ ਤੇ ਦੇਸ਼ ਜਲਦ ਹੀ ਇਸ ਸੰਕਟ ਤੋਂ ਉੱਭਰ ਜਾਵੇਗਾ