ਇਕ ਵਾਰ ਫਿਰ ਆਪਣੀ ਪੱਗ ਨੂੰ ਲੈਕੇ ਨਸਲੀ ਨਫ਼ਤਰ ਦਾ ਸ਼ਿਕਾਰ ਹੋਏ ਜਗਮੀਤ ਸਿੰਘ

by

ਮੌਂਟਰੀਅਲ ਡੈਸਕ (Vikram Sehajpal) : ਕੈਨੇਡਾ ਦੇ ਮੌਂਟਰੀਅਲ ਸ਼ਹਿਰ ਵਿਚ ਪ੍ਰਚਾਰ ਕਰ ਰਹੇ ਐਨ.ਡੀ.ਪੀ. ਆਗੂ ਜਗਮੀਤ ਸਿੰਘ ਇਕ ਵਾਰ ਫਿਰ ਨਸਲੀ ਨਫ਼ਤਰ ਦਾ ਸ਼ਿਕਾਰ ਬਣ ਗਏ ਜਦੋਂ ਇਕ ਸ਼ਖਸ ਉਨਾਂ ਕੋਲ ਆਇਆ ਅਤੇ ਕਹਿਣ ਲੱਗਾ ਕਿ ਜੇ ਕੈਨੇਡੀਅਨ ਬਣਨਾ ਹੈ ਤਾਂ ਆਪਣੀ ਪੱਗ ਲਾਹ ਕੇ ਪਾਸੇ ਰੱਖ ਦੇ। ਸਿੱਖੀ ਵਿਰੁੱਧ ਐਨੀ ਵੱਡੀ ਗੱਲ ਸੁਣਨ ਦੇ ਬਾਵਜੂਦ ਜਗਮੀਤ ਸਿੰਘ ਆਪੇ ਵਿਚ ਰਹੇ ਅਤੇ ਠਰੰਮੇ ਨਾਲ ਜਵਾਬ ਦਿੰਦਿਆਂ ਕਿਹਾ ਕਿ ਸਭਿਆਚਾਰਕ ਵੰਨ-ਸੁਵੰਨਤਾ ਹੀ ਕੈਨੇਡਾ ਦੀ ਤਰੱਕੀ ਦਾ ਭੇਤ ਹੈ।

ਜਗਮੀਤ ਸਿੰਘ ਦਾ ਜਵਾਬ ਸੁਣ ਕੇ ਉਸ ਸ਼ਖਸ ਨੇ ਮੁੜ ਟਿੱਪਣੀ ਕਰਦਿਆਂ ਕਿਹਾ, 'ਜੇ ਤੁਸੀਂ ਰੋਮ ਵਿਚ ਰਹਿੰਦੇ ਹੋ ਤਾਂ ਤੁਸੇ ਕਿਸਮ ਦਾ ਪਹਿਰਾਵਾ ਪਹਿਨਣਾ ਹੋਵੇਗਾ ਜਿਹੋ ਜਿਹਾ ਰੋਮਨ ਪਹਿਨਦੇ ਹਨ, ਪਰ ਇਹ ਕੈਨੇਡਾ ਹੈ ਇਸ ਕਰ ਕੇ ਜੋ ਤੁਹਾਡੇ ਮਨ ਵਿਚ ਆਵੇ ਕਰੋ।'

ਸੀ.ਬੀ.ਸੀ. ਦੀ ਰਿਪੋਰਟ ਮੁਤਾਬਕ ਉਹ ਸ਼ਖਸ ਜਾਂਦਾ-ਜਾਂਦਾ ਇਹ ਵੀ ਆਖ ਗਿਆ, ''ਚੰਗਾ ਰੱਬ ਰਾਖਾ, ਮੈਂ ਉਮੀਦ ਕਰਦਾਂ ਕਿ ਚੋਣਾਂ ਵਿਚ ਤੇਰੀ ਜਿੱਤ ਹੋਵੇਗੀ। ਚੇਤੇ ਰਹੇ ਕਿ ਇਹ ਪਹਿਲੀ ਵਾਰ ਨਹੀਂ ਜਦੋਂ ਜਗਮੀਤ ਸਿੰਘ ਨੂੰ ਨਸਲੀ ਨਫ਼ਤਰ ਦਾ ਸ਼ਿਕਾਰ ਬਣਾਇਆ ਗਿਆ।