ਭਾਰਤੀ ਕ੍ਰਿਕਟ ਕੰਟਰੋਲ ਬੋਰਡ ਸਕੱਤਰ ਤੌਰ ‘ਤੇ ਜੈ ਸ਼ਾਹ ਦਾ ਕਾਰਜਕਾਲ ਇਕ ਸਾਲ ਲਈ ਵਧਿਆ

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਭਾਰਤੀ ਕ੍ਰਿਕਟ ਕੰਟਰੋਲ ਬੋਰਡ ਸਕੱਤਰ ਜੈ ਸ਼ਾਹ ਦਾ ਏਸ਼ੀਆਈ ਕ੍ਰਿਕਟ ਪਰਿਸ਼ਦ ਦੇ ਪ੍ਰਧਾਨ ਦੇ ਤੌਰ 'ਤੇ ਕਾਰਜਕਾਲ ਇਕ ਸਾਲ ਲਈ ਵਧਾ ਦਿੱਤਾ ਗਿਆ। ਸ਼ਾਹ ਨੇ ਪਿਛਲੇ ਸਾਲ ਜਨਵਰੀ 'ਚ ਬੰਗਲਾਦੇਸ਼ ਕ੍ਰਿਕਟ ਬੋਰਡਦੇ ਪ੍ਰਧਾਨ ਨਜਮੁਲ ਹਸਨ ਤੋਂ ਏ. ਸੀ. ਸੀ. ਦੀ ਵਾਗਡੋਰ ਸੰਭਾਲੀ ਸੀ, ਜਿਸ ਨਾਲ ਉਹ ਏ. ਸੀ. ਸੀ. ਪ੍ਰਧਾਨ ਦੇ ਤੌਰ 'ਤੇ ਨਿਯੁਕਤ ਸਭ ਤੋਂ ਘੱਟ ਉਮਰ ਦੀ ਪ੍ਰਸ਼ਾਸਕ ਬਣੇ ਸਨ।

ਸ਼ਾਹ ਨੇ ਕਿਹਾ ਕਿ ਅਸੀਂ ਇਸ ਖੇਤਰ 'ਚ ਸੰਪੂਰਨ ਵਿਕਾਸ ਨੂੰ ਯਕੀਨੀ ਕਰਨ ਲਈ ਵਚਨਬੱਧ ਹਾਂ, ਖ਼ਾਸ ਤੌਰ ਤੋਂ ਮਹਿਲਾ ਕ੍ਰਿਕਟ ਨੂੰ ਅੱਗੇ ਵਧਾਉਣ ਦੇ ਨਾਲ ਸਾਡਾ ਧਿਆਨ ਏ. ਸੀ. ਸੀ. ਵਲੋਂ ਇਸ ਖੇਤਰ 'ਚ ਸਾਲ ਭਰ ਆਯੋਜਿਤ ਹੋਣ ਵਾਲੇ ਕਈ ਜ਼ਮੀਨੀ ਪੱਧਰ ਦੇ ਟੂਰਨਾਮੈਂਟ 'ਤੇ ਹੋਵੇਗਾ।

ਸ਼ਾਹ ਦੇ ਕਾਰਜਕਾਲ ਵਿਸਥਾਰ ਦਾ ਪ੍ਰਸਤਾਵ ਸ਼੍ਰੀਲੰਕਾ ਕ੍ਰਿਕਟ ਦੇ ਪ੍ਰਧਾਨ ਸ਼ੰਮੀ ਸਿਲਵਾ ਨੇ ਕੀਤਾ ਸੀ ਤੇ ਏ. ਸੀ. ਸੀ. ਦੇ ਸਾਰੇ ਮੈਂਬਰਾਂ ਨੇ ਸਰਬਸੰਮਤੀ ਨਾਲ ਉਨ੍ਹਾਂ ਦੀ ਨਾਮਜ਼ਦਗੀ ਦਾ ਸਮਰਥਨ ਕੀਤਾ।