ਭਾਰਤੀ ਮੂਲ ਦੀ ਅਮਰੀਕੀ ਔਰਤ ਨੂੰ 15 ਸਾਲਾਂ ਦੀ ਕੈਦ

by vikramsehajpal

ਕੈਲੀਫੋਰਨੀਆ (NRI MEDIA) : ਅਮਰੀਕਾ 'ਚ ਕਿਰਤ ਕਾਨੂੰਨਾਂ ਦੇ ਉਲੰਘਣ ਦੇ ਦੋਸ਼ ਵਿਚ ਕੈਲੀਫੋਰਨੀਆ ਵਿਚ ਭਾਰਤੀ ਮੂਲ ਦੀ ਅਮਰੀਕੀ ਔਰਤ ਨੂੰ 15 ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ। ਔਰਤ ਸ਼ਰਮਿਸ਼ਠਾ ਬਰਈ ਨੂੰ ਘਰੇਲੂ ਸਹਾਇਕਾਂ ਤੋਂ ਘੱਟ ਤਨਖ਼ਾਹ 'ਤੇ ਜ਼ਿਆਦਾ ਕੰਮ ਕਰਵਾਉਣ, ਡਰਾਉਣ ਧਮਕਾਉਣ ਦੇ ਨਾਲ ਹੀ ਉਨ੍ਹਾਂ ਨੂੰ ਕੁੱਟਣ ਦਾ ਦੋਸ਼ੀ ਪਾਇਆ ਗਿਆ ਹੈ।

ਔਰਤ ਦੇ ਪਤੀ ਸਤੀਸ਼ ਕਰਤਨ ਨੂੰ ਵੀ ਜਬਰੀ ਕੰਮ ਕਰਵਾਉਣ ਦੀ ਸਾਜ਼ਿਸ਼ ਰੱਚਣ ਦਾ ਦੋਸ਼ੀ ਪਾਇਆ ਗਿਆ ਹੈ। ਕਰਤਨ ਨੂੰ 22 ਅਕਤੂਬਰ ਨੂੰ ਸਜ਼ਾ ਸੁਣਾਈ ਜਾਵੇਗੀ। ਦੱਸ ਦਈਏ ਕਿ ਸਹਾਇਕ ਅਟਾਰਨੀ ਜਨਰਲ ਏਰਿਕ ਡੁਰੀਬੈਂਡ ਨੇ ਕਿਹਾ ਕਿ ਅਮਰੀਕਾ ਨੇ 150 ਸਾਲ ਪਹਿਲੇ ਗੁਲਾਮੀ ਨੂੰ ਖ਼ਤਮ ਕਰ ਦਿੱਤਾ ਸੀ।

ਇਹ ਵੀ ਦਸਯੋਗ ਹੈ ਕਿ ਭਾਰਤੀ ਜੋੜਾ ਪੀੜਤਾਂ ਨੂੰ ਡਰਾ-ਧਮਕਾ ਕੇ ਅਤੇ ਹਿੰਸਾ ਦੀ ਵਰਤੋਂ ਕਰ ਕੇ ਘੱਟ ਤੋਂ ਘੱਟ ਵੇਤਨ ਵਿਚ 18 ਘੰਟੇ ਤੋਂ ਵੱਧ ਕੰਮ ਕਰਵਾਉਂਦਾ ਸੀ।