ਕੋਰੋਨਾ ਕਹਿਰ : ਜਲੰਧਰ ‘ਚ ਕੋਵਿਡ-19 ਦੇ 901 ਨਵੇਂ ਮਾਮਲੇ, 3 ਮੌਤਾਂ

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਕੋਵਿਡ-19 ਦੇ 901 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਨਾਲ ਜ਼ਿਲ੍ਹੇ ਵਿੱਚ ਕੋਵਿਡ ਪੀੜਤਾਂ ਦੀ ਗਿਣਤੀ 72,025 ਹੋ ਗਈ ਹੈ। ਜ਼ਿਲ੍ਹੇ 'ਚ ਹੁਣ ਤੱਕ 65,856 ਵਿਅਕਤੀ ਕੋਵਿਡ ਤੋਂ ਠੀਕ ਹੋ ਚੁੱਕੇ ਹਨ ਜਦਕਿ ਜਲੰਧਰ ਵਿੱਚ ਐਕਟਿਵ ਕੇਸਾਂ ਦੀ ਗਿਣਤੀ 4,648 ਹੋ ਗਈ ਹੈ। ਅੱਜ ਜ਼ਿਲ੍ਹੇ ਵਿੱਚ ਤਿੰਨ ਮੌਤਾਂ ਹੋਣ ਦੇ ਨਾਲ ਹੀ ਜਲੰਧਰ ਵਿੱਚ ਮ੍ਰਿਤਕਾਂ ਦੀ ਗਿਣਤੀ 1,521 ਹੋ ਗਈ ਹੈ। ਜ਼ਿਲ੍ਹੇ ਵਿੱਚ ਹੁਣ ਤੱਕ ਲਏ ਗਏ 19, 59,220 ਨਮੂਨਿਆਂ ਵਿੱਚੋਂ 18, 07, 784 ਨਮੂਨਿਆਂ ਦੀ ਰਿਪੋਰਟ ਨੈਗੇਟਿਵ ਆਈ ਹੈ।

ਵਾਇਰਸ ਨਾਲ ਮਰਨ ਵਾਲੇ ਤਿੰਨਾਂ 'ਚ ਓਂਕਾਰ ਸਿੰਘ (82) ਅਤੇ ਰਾਜੇਸ਼ ਖੋਸਲਾ (63) ਸਨ, ਦੋਵੇਂ ਇੱਥੇ ਨਿੱਜੀ ਹਸਪਤਾਲਾਂ ਵਿੱਚ ਜ਼ੇਰੇ ਇਲਾਜ ਸਨ, ਜਦੋਂ ਕਿ ਬਾਰੂ ਰਾਮ (80) ਨੇ ਸਿਵਲ ਹਸਪਤਾਲ ਵਿੱਚ ਆਖਰੀ ਸਾਹ ਲਿਆ।

More News

NRI Post
..
NRI Post
..
NRI Post
..