Jalandhar : 4 ਬੱਚਿਆਂ ਦੇ ਪਿਓ ਨੇ ਧੋਖੇ ਨਾਲ ਕੀਤਾ ਦੂਜਾ ਵਿਆਹ, ਪਹਿਲੀ ਘਰਵਾਲੀ ਨੇ ਫਿਰ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਜਲੰਧਰ ਦੇ ਕਪੂਰਥਲਾ ਤੋਂ ਇੱਕ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਉਸ ਸਮੇ ਹੰਗਾਮਾ ਹੋ ਗਿਆ, ਜਦੋ ਮੰਡਪ 'ਚ ਲਾੜਾ ਲਾੜੀ ਫੇਰੇ ਲੈ ਰਹੇ ਸੀ। ਇਸ ਦੌਰਾਨ ਸਭ ਨੂੰ ਪਤਾ ਲਗਾ ਕਿ ਲਾੜਾ ਪਹਿਲਾਂ ਹੀ ਵਿਆਹਿਆ ਹੋਇਆ ਹੈ ਤੇ ਉਸ ਦੇ 4 ਬੱਚੇ ਵੀ ਹਨ। ਇਸ ਤੋਂ ਬਾਅਦ ਦੁਲਹਨ ਦੇ ਪਰਿਵਾਰਿਕ ਮੈਬਰਾਂ ਵਲੋਂ ਹੰਗਾਮਾ ਕੀਤਾ ਗਿਆ। ਦੱਸਿਆ ਜਾ ਰਿਹਾ ਕਪੂਰਥਲਾ ਦੇ ਰਹਿਣ ਵਾਲੇ ਵਿਅਕਤੀ ਦਾ ਜਲੰਧਰ ਦੀ ਰਹਿਣ ਵਾਲੀ ਕੁੜੀ ਨਾਲ ਵਿਆਹ ਤੈਅ ਹੋਇਆ ਸੀ ਤੇ ਅੱਜ ਜਲੰਧਰ ਤੋਂ ਕਪੂਰਥਲਾ ਬਰਾਤ ਆਈ । ਕੁੜੀ - ਮੁੰਡੇ ਦਾ ਧੂਮਧਾਮ ਨਾਲ ਵਿਆਹ ਕੀਤਾ ਗਿਆ। ਜਦੋ ਸ਼ਾਮ ਨੂੰ ਵਿਦਾਈ ਦਾ ਸਮਾਂ ਆਇਆ ਤਾਂ ਹੰਗਾਮਾ ਖ਼ੜਾ ਹੋ ਗਿਆ। ਜਾਣਕਾਰੀ ਅਨੁਸਾਰ ਜਦੋ ਕੁੜੀ ਨੂੰ ਵਿਦਾਈ ਹੋਣ ਲੱਗੀ ਸੀ ਤਾਂ ਲਾੜੇ ਦੀ ਪਹਿਲੀ ਪਤਨੀ ਆਪਣੇ ਬੱਚਿਆਂ ਸਮੇਤ ਉੱਥੇ ਪਹੁੰਚ ਗਈ। ਇਸ ਦੌਰਾਨ ਹੀ ਲੋਕਾਂ ਨੇ ਇਸ ਬਾਰੇ ਪੁਲਿਸ ਨੂੰ ਸੂਚਨਾ ਦਿੱਤੀ । ਪੁਲਿਸ ਨੇ ਮਾਮਲਾ ਦਰਜ਼ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।